ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਅਪਰੈਲ
ਸਨਅਤੀ ਸ਼ਹਿਰ ਵਿੱਚ ਵੱਧਦੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਦੇ ਲਈ ਪੁਲੀਸ ਕਮਿਸ਼ਨਰ ਨੇ ਢਾਬੇ ਤੇ ਰੈਸਤਰਾਂ ਸਣੇ ਆਈਸ ਕਰੀਮ ਦੀਆਂ ਦੁਕਾਨਾਂ ਨੂੰ ਰਾਤ 11 ਵਜੇ ਤੱਕ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ। ਜਿਸ ’ਤੇ ਢਾਬੇ ਤੇ ਰੈਸਤਰਾਂ ਮਾਲਕਾਂ ਨੇ ਇਸਦਾ ਵਿਰੋਧ ਕੀਤਾ ਸੀ। ‘ਆਪ’ ਵਿਧਾਇਕਾਂ ਦੇ ਨਾਲ ਮੀਟਿੰਗ ਤੋਂ ਬਾਅਦ ਅੱਜ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਨੇ ਢਾਬੇ ਤੇ ਰੈਸਤਰਾਂ ਦੇ ਮਾਲਕਾਂ ਨੂੰ ਬੁਲਾ ਕੇ ਭਰੋਸਾ ਦਿੱਤਾ ਕਿ ਹੁਣ 1 ਮਈ ਤੋਂ ਲੁਧਿਆਣਾ ਵਿੱਚ ਢਾਬੇ ਤੇ ਰੈਸਤਰਾਂ ਰਾਤ 12 ਵਜੇ ਖੁੱਲ੍ਹ ਸੱਕਣਗੇ। ਵਿਧਾਇਕ ਗੋਗੀ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਸਬੰਧ ਵਿੱਚ ਪੁਲੀਸ ਕਮਿਸ਼ਨਰ ਨਾਲ ਗੱਲ ਹੋ ਗਈ ਹੈ। ਜਿਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਲੋਕਾਂ ਦੇ ਨਾਲ ਹਨ।