ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਅਪਰੈਲ
ਸ਼ੇਰਪੁਰ ਇਲਾਕੇ ਵਿੱਚ ਰੇਹੜੀ ਫੜ੍ਹੀ ਵਾਲਿਆਂ ਨੇ ਨਗਰ ਨਿਗਮ ਦੇ ਜ਼ੋਨ-ਬੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਰੇਹੜੀ-ਫੜ੍ਹੀ ਵਾਲਿਆਂ ਦੀ ਅਗਵਾਈ ਸਾਬਕਾ ਕੌਂਸਲਰ ਰਾਧੇ ਸ਼ਿਆਮ ਅਤੇ ਰਾਜੇਸ਼ ਮਿਸ਼ਰਾ ਦੇ ਵੱਲੋਂ ਕੀਤੀ ਗਈ। ਰੇਹੜੀ ਫੜ੍ਹੀ ਵਾਲਿਆਂ ਨੇ ਦੋਸ਼ ਲਗਾਏ ਕਿ ਉਨ੍ਹਾਂ ਨੂੰ ਨਗਰ ਨਿਗਮ ਦੇ ਮੁਲਾਜ਼ਮ ਵੈਡਿੰਗ ਜ਼ੋਨ ਦੇ ਨਾਂ ’ਤੇ ਪਰੇਸ਼ਾਨ ਕਰ ਰਹੇ ਹਨ, ਪਹਿਲਾਂ ਰੇਹੜੀ-ਫੜ੍ਹੀ ਵਾਲਿਆਂ ਤੋਂ ਪੈਸੇ ਲੈ ਕੇ ਰਸੀਦ ਦਿੱਤੀ ਜਾਂਦੀ ਸੀ, ਪਰ ਹੁਣ ਉਹ ਰਸੀਦ ਨਹੀਂ ਦਿੰਦੇ। ਜਿਹੜੇ ਰੇਹੜੀ ਫੜੀ ਵਾਲੇ ਪੈਸੇ ਦੇ ਦਿੰਦੇ ਸਨ, ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਹੁੰਦੀ।
ਧਰਨੇ ’ਚ ਪੁੱਜੇ ਯੂਥ ਅਕਾਲੀ ਦਲ ਦੇ ਨੇਤਾ ਗੁਰਦੀਪ ਸਿੰਘ ਗੋਸ਼ਾ ਨੇ ਰੇਹੜੀ ਫੜ੍ਹੀ ਵਾਲਿਆਂ ਦਾ ਸਮਰਥਨ ਕੀਤਾ। ਗੁਰਦੀਪ ਗੋਸ਼ਾ ਨੇ ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜਦੋਂ ਵੀ ਕਾਂਗਰਸ ਸਰਕਾਰ ਬਣੀ ਹੈ, ਉਸ ਵੇਲੇ ਹੀ ਰੇਹੜੀ ਫੜ੍ਹੀ ਵਾਲੇ ਪ੍ਰੇਸ਼ਾਨ ਹੋ ਰਹੇ ਹਨ। ਪਹਿਲਾਂ ਵੀ ਅਕਾਲੀ ਦਲ ਨੇ ਰੇਹੜੀ ਫੜ੍ਹੀ ਵਾਲਿਆਂ ਦੀ ਆਵਾਜ਼ ਬੁਲੰਦ ਕਰ ਵੈਡਿੰਗ ਜ਼ੋਨ ਬਣਵਾਏ ਸਨ। ਗੁਰਦੀਪ ਗੋਸ਼ਾ ਨੇ ਕਿਹਾ ਕਿ ਹੁਣ ਕਾਂਗਰਸੀ ਆਗੂ ਵੈਡਿੰਗ ਜ਼ੋਨ ਦੇ ਨਾਮ ’ਤੇ ਰੇਹੜੀ-ਫੜ੍ਹੀ ਵਾਲਿਆਂ ਨਾਲ ਧੱਕਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵੈਡਿੰਗ ਜ਼ੋਨ ਕਾਫ਼ੀ ਦੂਰ ਬਣਾਏ ਗਏ ਹਨ ਤੇ ਉਸ ’ਚ ਜਗ੍ਹਾ ਕਾਂਗਰਸੀ ਨੇਤਾ ਦੀ ਸਿਫ਼ਾਰਿਸ਼ ’ਤੇ ਮਿਲਦੀ ਹੈ।
ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਅਤੇ ਟ੍ਰੈਫਿਕ ਪੁਲੀਸ ਕਰਮੀ ਰੇਹੜੀ ਫੜ੍ਹੀ ਵਾਲਿਆਂ ਨੂੰ ਤੰਗ ਕਰਦੇ ਹਨ ਤੇ ਵੈਡਿੰਗ ਜ਼ੋਨ ’ਚ ਕਾਂਗਰਸੀ ਨੇਤਾ ਆਪਣੀ ਚਲਾਉਂਦੇ ਹਨ।
ਰੇਹੜੀ ਫੜ੍ਹੀ ਵਾਲਿਆਂ ਨੂੰ ਕਾਂਗਰਸ ਸਰਕਾਰ ਖੂਨ ਦੇ ਹੰਝੂ ਰੁਆ ਰਹੀ ਹੈ। ਪ੍ਰਦਰਸ਼ਨ ਦੌਰਾਨ ਨਿਗਮ ਦੇ ਜੁਆਇੰਟ ਕਮਿਸ਼ਨਰ ਨੀਰਜ਼ ਜੈਨ ਨੇ ਮੰਗ ਪੱਤਰ ਲਿਆ ਅਤੇ ਭਰੋਸਾ ਦਿੱਤਾ ਕਿ ਰੇਹੜੀ ਫੜ੍ਹੀ ਵਾਲਿਆਂ ਦੀਆਂ ਮੁਸ਼ਕਿਲਾਂ ਜਲਦੀ ਹੱਲ ਹੋਣਗੀਆਂ। ਇਸ ਮੌਕੇ ’ਤੇ ਘਣਸ਼ਿਆਮ, ਜੈਰਾਮ ਠਾਕੁਰ, ਵਿਪਿਨ ਕੁਮਾਰ, ਸੰਜੀਵ ਕੁਮਾਰ, ਅਸ਼ੋਕ ਕੁਮਾਰ, ਬਲਰਾਮ ਤੇ ਡੀਕੇ ਠਾਕੁਰ ਆਦਿ ਮੌਜੂਦ ਸਨ।
ਗੁਰਦੀਪ ਸਿੰਘ ਗੋਸ਼ਾ ਵੱਲੋਂ ਧਰਨਾਕਾਰੀਆਂ ਦਾ ਸਮਰਥਨ
ਧਰਨੇ ’ਚ ਪੁੱਜੇ ਯੂਥ ਅਕਾਲੀ ਦਲ ਦੇ ਨੇਤਾ ਗੁਰਦੀਪ ਸਿੰਘ ਗੋਸ਼ਾ ਨੇ ਰੇਹੜੀ ਫੜ੍ਹੀ ਵਾਲਿਆਂ ਦਾ ਸਮਰਥਨ ਕੀਤਾ। ਗੁਰਦੀਪ ਗੋਸ਼ਾ ਨੇ ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜਦੋਂ ਵੀ ਕਾਂਗਰਸ ਸਰਕਾਰ ਬਣੀ ਹੈ, ਉਸ ਵੇਲੇ ਹੀ ਰੇਹੜੀ ਫੜ੍ਹੀ ਵਾਲੇ ਪ੍ਰੇਸ਼ਾਨ ਹੋ ਰਹੇ ਹਨ। ਪਹਿਲਾਂ ਵੀ ਅਕਾਲੀ ਦਲ ਨੇ ਰੇਹੜੀ ਫੜ੍ਹੀ ਵਾਲਿਆਂ ਦੀ ਆਵਾਜ਼ ਬੁਲੰਦ ਕਰ ਵੈਡਿੰਗ ਜ਼ੋਨ ਬਣਵਾਏ ਸਨ। ਗੁਰਦੀਪ ਗੋਸ਼ਾ ਨੇ ਕਿਹਾ ਕਿ ਹੁਣ ਕਾਂਗਰਸੀ ਆਗੂ ਵੈਡਿੰਗ ਜ਼ੋਨ ਦੇ ਨਾਮ ’ਤੇ ਰੇਹੜੀ-ਫੜ੍ਹੀ ਵਾਲਿਆਂ ਨਾਲ ਧੱਕਾ ਕਰ ਰਹੇ ਹਨ।