ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਨਵੰਬਰ
ਸਾਹਿਤਕ ਮੰਚ ਕਵਿਤਾ ਕਥਾ ਕਾਰਵਾਂ ਵੱਲੋਂ ਗੀਤਕਾਰ ਹਰਬੰਸ ਮਾਲਵਾ ਦੇ ਨਵ ਪ੍ਰਕਾਸ਼ਿਤ ਗੀਤ ਸੰਗ੍ਰਹਿ ‘ਸੁਪਨੇ ਉਲੀਕਦੀ ਹਵਾ’ ’ਤੇ ਆਨਲਾਈਨ ਚਰਚਾ ਕਰਵਾਈ ਗਈ। ਮੰਚ ਦੀ ਕਾਰਵਾਈ ਜਸਪ੍ਰੀਤ ਕੌਰ ਫ਼ਲਕ ਨੇ ਨਿਭਾਈ । ਪੁਸਤਕ ‘ਸੁਪਨੇ ਉਲੀਕਦੀ ਹਵਾ’ ਨੂੰ ਡਾ. ਗੁਲਜ਼ਾਰ ਸਿੰਘ ਪੰਧੇਰ, ਫ਼ਲਕ, ਕਮਲ ਮਾਲਵਾ ਅਤੇ ਹਰਬੰਸ ਮਾਲਵਾ ਨੇ ਸਰੋਤਿਆਂ ਦੇ ਸਨਮੁਖ ਕੀਤਾ। ਇਸ ਦੌਰਾਨ ਲੇਖਕ ਹਰਬੰਸ ਮਾਲਵਾ ਨੇ ਪੁਸਤਕ ਵਿੱਚੋਂ ਕੁੱਝ ਗੀਤ ਗਾ ਕੇ ਅਤੇ ਪੜ੍ਹ ਕੇ ਸੁਣਾਏ ਜਿਨ੍ਹਾਂ ’ਤੇ ਟਿੱਪਣੀਕਾਰਾਂ ਨੇ ਆਨਲਾਈਨ ਆਪਣੇ ਵਿਚਾਰ ਭੇਜੇ। ਡਾ. ਜਗਤਾਰ ਸਿੰਘ ਧੀਮਾਨ ਅਤੇ ਨੇਤਰ ਸਿੰਘ ਮੁੱਤੋਂ ਨੇ ਵੀ ਵਿਚਾਰ ਭੇਜੇ। ਡਾ. ਪੰਧੇਰ ਨੇ ਸਾਹਿਤਕ ਸ਼ਾਇਰੀ ਤੇ ਗੀਤਕਾਰੀ ਵਿੱਚ ਹਰਬੰਸ ਮਾਲਵਾ ਦਾ ਜ਼ਿਕਰਯੋਗ ਸਥਾਨ ਹੋਣ ਦੀ ਗੱਲ ਕਹੀ।