ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 24 ਅਗਸਤ
ਪ੍ਰਾਇਮਰੀ ਸਕੂਲ ਵਿਚ ਅੱਜ ਬਲਾਕ ਸਿੱਧਵਾਂ ਬੇਟ-1, ਸਿੱਧਵਾਂ ਬੇਟ-2 ਅਤੇ ਜਗਰਾਉਂ ਦੇ ਵਿਸ਼ੇਸ਼ ਲੋੜਾਂ ਵਾਲੇ 90 ਬੱਚਿਆਂ ਨੂੰ ਲੋੜੀਂਦਾ ਸਾਮਾਨ ਵੰਡਿਆ ਗਿਆ। ਇਸ ਸਮੇਂ ਬੀਪੀਈਓ ਨੀਲਮ ਕੁਮਾਰੀ, ਡੀਐਸਈ ਪ੍ਰਦੀਪ ਰਾਏ, ਸਕੂਲ ਮੁਖੀ ਸੁਧੀਰ ਝਾਂਜੀ ਤੇ ਹੋਰ ਮੋਹਤਬਰ ਹਾਜ਼ਰ ਸਨ। ਸਮਾਗਮ ਦੌਰਾਨ ਤੁਰਨ ਫਿਰਨ ਤੋਂ ਅਸਮਰਥ 18 ਬੱਚਿਆਂ ਨੂੰ ਸੀਪੀ ਚੇਅਰ ਤੇ ਵ੍ਹੀਲ ਚੇਅਰ, ਸੁਣਨ-ਬੋਲਣ ਤੋਂ ਅਸਮਰੱਥ 22 ਬੱਚਿਆਂ ਨੂੰ ਕੰਨਾਂ ਦੀਆਂ ਮਸ਼ੀਨਾਂ, 39 ਬੱਚਿਆਂ ਨੂੰ ਐਮਆਰ ਕਿੱਟਾਂ, ਇਕ ਬੱਚੇ ਨੂੰ ਬਨਾਉਟੀ ਅੰਗ ਮੁਹੱਈਆ ਕਰਵਾਏ ਗਏ। ਪੋਲੀਓ ਵਾਲੇ 5 ਬੱਚਿਆਂ ਨੂੰ ਕੈਲੀਪਰ ਅਤੇ ਦੇਖਣ ਤੋਂ ਅਸਮਰਥ ਇਕ ਬੱਚੇ ਨੂੰ ਬਰੇਲ ਕਿੱਟ ਦਿੱਤੀ ਗਈ। ਮੁੱਖ ਪ੍ਰਬੰਧਕ ਪ੍ਰਦੀਪ ਰਾਏ ਨੇ ਦੱਸਿਆ ਕਿ ਜ਼ਿਲ੍ਹੇ ਦੇ 19 ਬਲਾਕਾਂ ਦੇ 450 ਦੇ ਕਰੀਬ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਲੋੜੀਂਦਾ ਸਾਮਾਨ ਵੰਡਿਆ ਗਿਆ ਹੈ। ਇਸ ਮੌਕੇ ਕੋਆਰਡੀਨੇਟਰ ਦੀਪਕ ਸ਼ਰਮਾ, ਡਾ. ਪ੍ਰੀਤੀ ਤੱਗੜ, ਡਾ. ਸ਼ਸ਼ੀਕਾਂਤ, ਗੁਰਪ੍ਰੀਤ ਕੌਰ ਮੁੱਲਾਂਪੁਰ, ਕਮਲਜੀਤ ਕੌਰ, ਗਗਨਦੀਪ ਕੌਰ, ਗੁਰਪ੍ਰੀਤ ਕੌਰ, ਸੋਨੀਆ, ਅਜੈ ਕੁਮਾਰ ਆਦਿ ਮੌਜੂਦ ਸਨ।