ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਨਵੰਬਰ
ਨਹਿਰੂ ਸਿਧਾਂਤ ਕੇਂਦਰ ਟਰੱਸਟ ਵੱਲੋਂ ਅੱਜ ਇੱਥੇ ‘ਸਤਪਾਲ ਮਿੱਤਲ ਨੈਸ਼ਨਲ ਐਵਾਰਡ-2023’ ਦੀ ਵੰਡ ਕੀਤੀ ਗਈ। ਇਹ ਐਵਾਰਡ ਮਨੁੱਖਤਾ ਪ੍ਰਤੀ ਸ਼ਾਨਦਾਰ ਸੇਵਾ ਲਈ ‘ਵਿਅਕਤੀਗਤ’ ਅਤੇ ‘ਸੰਸਥਾਗਤ’ ਸ਼੍ਰੇਣੀਆਂ ਤਹਤਿ ਦਿੱਤੇ ਗਏ। ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਟਰੱਸਟ ਦੇ ਪ੍ਰਧਾਨ ਰਾਕੇਸ਼ ਭਾਰਤੀ ਮਿੱਤਲ ਵੀ ਮੌਜੂਦ ਸਨ।
ਵਿਅਕਤੀਗਤ ਸ਼੍ਰੇਣੀ ਵਿੱਚ ਸਤਪਾਲ ਸਿੰਘ ਮਿੱਤਲ ਨੈਸ਼ਨਲ ਐਵਾਰਡ-2023 (ਪਲੈਟੀਨਮ) ਸਾਕਬਿ ਖਲੀਲ ਗੋਰੇ ਨੂੰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਉਸ ਨੇ ਮਹਾਰਾਸ਼ਟਰ ਦੇ ਬਦਲਾਓਪੁਰ ਗਾਓਂ ਵਿੱਚ ਵਿਜ਼ਨ ਫ੍ਰੈਂਡ ਸਾਕਬਿ ਗੋਰੇ ਦੀ ਸਥਾਪਨਾ ਕੀਤੀ। ਇਸ ਤਹਤਿ 20 ਲੱਖ ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ, 15 ਲੱਖ ਤੋਂ ਵੱਧ ਚਸ਼ਮੇ ਵੰਡੇ ਅਤੇ 1217 ਪਿੰਡਾਂ ਅਤੇ ਕਸਬਿਆਂ ਵਿੱਚ 55,000 ਤੋਂ ਵੱਧ ਮੋਤੀਆਬਿੰਦ ਸਰਜਰੀ ਦੀ ਸਹੂਲਤ ਦਿੱਤੀ। ਸਤਪਾਲ ਸਿੰਘ ਮਿੱਤਲ ਨੈਸ਼ਨਲ ਐਵਾਰਡ-2023 (ਗੋਲਡ) ਦਵਿੰਦਰ ਕੁਮਾਰ ਨੂੰ ਮਿਲਿਆ। ‘ਸੰਸਥਾਗਤ’ ਸ਼੍ਰੇਣੀ ਵਿੱਚ ਸਤਪਾਲ ਸਿੰਘ ਮਿੱਤਲ ਨੈਸ਼ਨਲ ਐਵਾਰਡ-2023 (ਪਲੈਟੀਨਮ) ਰਾਜਸਥਾਨ ਸਮਗ੍ਰਹਿ ਕਲਿਆਣ ਸੰਸਥਾਨ ਨੂੰ ਦਿੱਤਾ ਗਿਆ। ਇਸੇ ਸ਼੍ਰੇਣੀ ਵਿੱਚ ਸਤਪਾਲ ਸਿੰਘ ਮਿੱਤਲ ਨੈਸ਼ਨਲ ਐਵਾਰਡ-2023 (ਗੋਲਡ) ਐਵਾਰਡ ਪ੍ਰਾਜੈਕਟ ਨੰਨ੍ਹੀ ਕਲੀ ਨੂੰ ਦਿੱਤਾ ਗਿਆ। ਟਰੱਸਟ ਦੇ ਪ੍ਰਧਾਨ ਸ੍ਰੀ ਮਿੱਤਲ ਨੇ ਕਿਹਾ ਕਿ ਟਰੱਸਟ ਸਮਾਜ ਵਿੱਚ ਸਥਾਈ ਅਤੇ ਸਾਕਾਰਾਤਮਕ ਤਬਦੀਲੀ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਉਨ੍ਹਾਂ ਨੇ ਅੰਤਰ-ਕਾਲਜ ਬਹਿਸ ਮੁਕਾਬਲੇ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ।