ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 4 ਅਕਤੂਬਰ
ਜ਼ਿਲ੍ਹਾ ਪੱਧਰ ’ਤੇ ਹੋਏ ਵੱਖ-ਵੱਖ ਬਾਕਸਿੰਗ ਮੁਕਾਬਲਿਆਂ ਵਿੱਚ ਮੱਲਾਂ ਮਾਰਨ ਵਾਲੇ ਚਕਰ ਦੇ ਮੁੱਕੇਬਾਜ਼ਾਂ ਦਾ ਅੱਜ ਪੰਜਾਬ ਬਾਕਸਿੰਗ ਅਕੈਡਮੀ ਵੱਲੋਂ ਪਿੰਡ ਚਕਰ ਵਿੱਚ ਸਨਮਾਨ ਕੀਤਾ ਗਿਆ। ਅਕੈਡਮੀ ਦੇ ਮੁੱਖ ਪ੍ਰਬੰਧਕ ਅਮਿਤ ਕੁਮਾਰ ਨੇ ਦੱਸਿਆ ਕਿ ਪਹਿਲਾਂ ਪੰਜਾਬ ਸਰਕਾਰ ਦੀ ਅਗਵਾਈ ਵਿੱਚ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੰਚ ਪੰਜਾਬ ਬਾਕਸਿੰਗ ਅਕੈਡਮੀ ਨੇ 12 ਸੋਨ, 7 ਚਾਂਦੀ ਅਤੇ 1 ਕਾਂਸੀ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਲਵਪ੍ਰੀਤ ਸਿੰਘ, ਪਵਨਵੀਰ ਸਿੰਘ, ਹਰਪ੍ਰੀਤ ਸਿੰਘ, ਅਮਰਵੀਰ ਸਿੰਘ, ਵੀਰਪਾਲ ਕੌਰ, ਸੁਖਮਨਦੀਪ ਕੌਰ ਅਤੇ ਪ੍ਰਦੀਪ ਕੌਰ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਜਦਕਿ ਅਰਸ਼ਦੀਪ ਕੌਰ ਨੇ ਕਾਂਸੀ ਦੇ ਤਗ਼ਮਾ ਜਿੱਤਿਆ। ਇਹ ਮੁੱਕੇਬਾਜ਼ ਚਕਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਲੌਜਮ ਪਬਲਿਕ ਸਕੂਲ ਅਤੇ ਗੁਰੂ ਨਾਨਕ ਪਬਲਿਕ ਸਕੂਲ ਦੇ ਵਿਦਿਆਰਥੀ ਹਨ। ਫਾਊਂਡੇਸ਼ਨ ਦੇ ਡਾਇਰੈਕਟਰ ਪ੍ਰਿੰ. ਬਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਫਾਊਂਡੇਸ਼ਨ ਅਧੀਨ ਚੱਲ ਰਹੀ ਚਕਰ ਬਾਕਸਿੰਗ ਅਕੈਡਮੀ ਦੇ ਮੁੱਕੇਬਾਜ਼ਾਂ ਨੇ ਕੁੱਲ 27 ਤਗ਼ਮੇ ਜਿੱਤੇ ਹਨ।