ਰਾਮ ਗੋਪਾਲ ਰਾਏਕੋਟੀ
ਰਾਏਕੋਟ, 8 ਮਾਰਚ
ਕਿਸਾਨੀ ਸੰਘਰਸ਼ ਨੂੰ ਸਮਰਪਿਤ ਨਾਟਕ ਮੇਲੇ ਦੀ ਸ਼ੁਰੂਆਤ ਗੁਰਦੀਪ ਕੌਰ ਢਿੱਲੋਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਕੇ ਕੀਤੀ ਗਈ। ਪ੍ਰੋਫੈਸਰ ਇੰਦਰਜੀਤ ਕੌਰ ਇਸ ਸਮਾਗਮ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ। ਪਹਿਲੇ ਸੈਸ਼ਨ ਵਿੱਚ ਨਿਰਦੇਸ਼ਕ ਤੀਰਥ ਚੜਿੱਕ/ਦਲਜਿੰਦਰ ਡਾਲਾ ਦੀ ਨਿਰਦੇਸ਼ਨਾ ਹੇਠ ਨਾਟਕ ‘‘ਹੈਲੋ! ਮੈਂ ਦਿੱਲੀ ਤੋਂ ਦੁੱਲਾ ਬੋਲਦਾ’ (ਲੇਖਕ ਡਾ. ਸੋਮਪਾਲ ਹੀਰਾ) ਖੇਡਿਆ ਗਿਆ। ਨਾਟਕ ’ਚ 21ਵੀਂ ਸਦੀ ਦੇ ਦੁੱਲੇ ਦੀ ਕਥਾ ਨੂੰ ਕਿਸਾਨੀ ਅੰਦੋਲਨ ਦੇ ਬਿਰਤਾਂਤ ਨਾਲ ਜੋੜ ਕੇ ਪੇਸ਼ ਕੀਤਾ ਗਿਆ। ਕਲਾਕਾਰਾਂ ਨੇ ਆਪਣੀ ਅਦਾਕਾਰੀ ਨਾਲ ਵਾਹਾਵਾਹੀ ਖੱਟੀ। ਦੂਜਾ ਡਾ. ਸੋਮਪਾਲ ਹੀਰਾ ਦਾ ਲਿਖਿਆ ਅਤੇ ਉਨ੍ਹਾਂ ਦੇ ਨਿਰਦੇਸ਼ਨ ਹੇਠ ਸੋਲੋ ਨਾਟਕ ‘ਗੋਦੀ ਮੀਡੀਆ ਝੂਠ ਬੋਲਦਾ’ ਖੇਡਿਆ ਗਿਆ। ਇਸ ਵਿੱਚ ਹੀਰਾ ਦੀ ਮਝੀ ਹੋਈ ਅਦਾਕਾਰੀ, ਬੋਧਿਕ ਲੇਖਣੀ ਤੇ ਸੁਚੱਜੀ ਨਿਰਦੇਸ਼ਨਾਂ ਸਾਫ ਝਲਕਦੀ ਸੀ। ਦੂਸਰੇ ਸੈਸ਼ਨ ਵਿਚ ਸਨਮਾਨ ਸਮਾਗਮ ਰਾਹੀਂ ‘ਅਜਮੇਰ ਸਿੰਘ ਔਲਖ ਪੁਰਸਕਾਰ’ ਹਰਕੇਸ਼ ਚੌਧਰੀ ਨੂੰ ‘ਆਤਮਜੀਤ ਪੁਰਸਕਾਰ’ ਸੁਰਿੰਦਰ ਸ਼ਰਮਾ ਨੂੰ ‘ਸ੍ਰੀਮਤੀ ਗੁਰਦੀਪ ਕੌਰ ਢਿੱਲੋਂ ਯਾਦਗਾਰੀ ਪੁਰਸਕਾਰ’ ਦਲਜਿੰਦਰ ਡਾਲਾ ਨੂੰ ਪ੍ਰਦਾਨ ਕੀਤਾ ਗਿਆ। ਇਸ ਸਮਾਗਮ ’ਚ ਭਗਵਾਨ ਢਿੱਲੋਂ, ਗਗਨਪਾਲ ਢਿੱਲੋਂ, ਪ੍ਰਭਜੋਤ, ਦਿਲਰਾਜ, ਨਰਿੰਦਰ ਖੁੱਲਰ, ਸੁਖਵਿੰਦਰ ਸਿੰਘ, ਰਾਣਾ ਜੀ, ਵਰਿੰਦਰ ਪਾਸੀ, ਪ੍ਰੀਤਮ ਬਰਮੀ, ਮੈਡਮ ਮੋਨਿਕਾ, ਨਿਰਪਾਲ ਸਿੰਘ, ਤੇਜ ਕੌਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਮਾਗਮ ਲਈ ਗੁਰਮੀਤ ਜਲਾਲਦੀਵਾਲ, ਨੂਰਾ ਮਾਹੀ ਕਲੱਬ, ਪ੍ਰੋ. ਇੰਦਰਜੀਤ ਕੌਰ, ਸੁਖਮਿੰਦਰ ਰਾਣਾ ਤੇ ਹਰਭਜਨ ਬਸਰਾ ਦਾ ਵਿਸ਼ੇਸ਼ ਸਹਿਯੋਗ ਰਿਹਾ।