ਲੁਧਿਆਣਾ: ਰਾਤ ਦੇ ਹਨੇਰੇ ਦੌਰਾਨ ਸੜਕੀ ਦੁਰਘਟਨਾਵਾਂ ਰੋਕਣ ਲਈ ਸਾਬਤ ਸੂਰਤ ਸਿਨੇੇ ਆਰਟਿਸਟ ਫੈੱਡਰੇਸ਼ਨ ਵੱਲੋਂ ਆਲਮਗੀਰ ਗੁਰਦੁਆਰਾ ਸਾਹਿਬ ਵਿੱਚ ਸਮਾਗਮ ਕਰਵਾਇਆ ਗਿਆ। ਇਸ ਵਿੱਚ ਟ੍ਰੈਕਟਰ-ਟਰਾਲੀਆਂ ਦੇ ਨਾਲ ਨਾਲ ਗੱਡੀਆਂ ’ਤੇ ਰਿਫਲੈਕਟਰ ਲਾਏ ਗਏ। ਸੰਸਥਾ ਵੱਲੋਂ ਵਾਤਾਵਰਨ ਸਾਫ਼ ਰੱਖਣ ਦੇ ਮਕਸਦ ਨਾਲ ਬੂਟੇ ਵੀ ਵੰਡੇ ਗਏ। ਸੰਸਥਾ ਦੇ ਪ੍ਰਧਾਨ ਅੰਮ੍ਰਿਤਪਾਲ ਬਿੱਲਾ ਨੇ ਦੱਸਿਆ ਕਿ ਸੰਸਥਾ 2021 ਵਿੱਚ ਲੋਕਾਂ ਦੀ ਸੇਵਾ ਲਈ ਆਈ ਸੀ। ਇਸ ਸੰਸਥਾ ਨਾਲ 150 ਦੇ ਕਰੀਬ ਮੈਂਬਰ ਜੁੜੇ ਹੋਏ ਹਨ ਅਤੇ ਇਹ ਸਿੱਧੇ ਤੌਰ ’ਤੇ ਸਿਨੇਮਾ ਦੀ ਦੁਨੀਆਂ ਨਾਲ ਜੁੜੇ ਹੋਏ ਹਨ। ਇਸ ਮੌਕੇ ਫੈਡਰੇਸ਼ਨ ਦੇ ਮਹਾਬੀਰ ਸਿੰਘ ਭੁੱਲਰ, ਦਲਜੀਤ ਸਿੰਘ ਅਰੋੜਾ, ਅਰਵਿੰਦ ਸਿੰਘ ਸੰਨ੍ਹੀ ਗਿੱਲ, ਸਤਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਨਰਿੰਦਰ ਸਿੰਘ ਨੀਨਾ, ਪ੍ਰਭਜੋਤ ਸਿੰਘ ਚੀਮਾ, ਹਰਪ੍ਰੀਤ ਸਿੰਘ ਸਹੋਤਾ, ਮਨਜਿੰਦਰ ਸਿੰਘ ਮੋਗਾ, ਅਨੂਪ੍ਰੀਤ ਕੌਰ ਅਤੇ ਅਮਰਪ੍ਰੀਤ ਸਿੰਘ ਲਾਲੀ ਆਦਿ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ