ਪੱਤਰ ਪ੍ਰੇਰਕ
ਜਗਰਾਉਂ, 21 ਮਈ
ਲੁਧਿਆਣਾ-ਫਿਰੋਜ਼ਪੁਰ ਮਾਰਗ ’ਤੇ ਕੰਮ ਕਰ ਰਹੀ ਬਜ਼ੁਰਗ ਮਜ਼ਦੂਰ ਔਰਤ ਨੂੰ ਅਣਪਛਾਤੀ ਗੱਡੀ ਨੇ ਫੇਟ ਮਾਰੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੁੱਖ ਮਾਰਗ ’ਤੇ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਸਫ਼ਾਈ ਦਾ ਕੰਮ ਚੱਲ ਰਿਹਾ ਸੀ। ਸਫ਼ਾਈ ਕਾਮਿਆਂ ਵਿਚ ਪਿੰਡ ਚੌਂਕੀਮਾਨ ਦੀਆਂ ਔਰਤਾਂ ਕੰਮ ਕਰ ਰਹੀਆਂ ਸਨ। ਇਨ੍ਹਾਂ ਵਿੱਚੋਂ ਮਹਿੰਦਰ ਕੌਰ (65) ਸੜਕ ਦੇ ਵਿਚਕਾਰ ਆ ਗਈ ਉਸ ਨੂੰ ਤੇਜ਼ ਰਫ਼ਤਾਰ ਗੱਡੀ ਨੇ ਫੇਟ ਮਾਰ ਦਿੱਤੀ। ਉਸ ਦੀਆਂ ਸਾਥਣਾਂ ਉਸ ਨੂੰ ਸੰਭਾਲਣ ਲੱਗ ਗਈਆਂ ਇੰਨੇ ਵਿਚ ਗੱਡੀ ਵਾਲਾ ਗੱਡੀ ਭਜਾ ਕੇ ਲੈ ਗਿਆ। ਭਾਈ ਗੁਰਦਾਸ ਵੈੱਲਫੇਅਰ ਸੇਵਾ ਸੁਸਾਇਟੀ ਚੌਂਕੀਮਾਨ ਦੀ ਐਂਬੂਲੈਂਸ ਵਿਚ ਪਾ ਕੇ ਜ਼ਖ਼ਮੀ ਮਹਿੰਦਰ ਕੌਰ ਨੂੰ ਸਥਾਨਕ ਹਸਪਤਾਲ ਲਿਆਂਦਾ, ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।