ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਫਰਵਰੀ
ਇਥੋਂ ਦੇ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਵਿਖੇ ਆਈ.ਪੀ.ਡੀ.ਏ. ਭਾਰਤ ਦੀ ਸਰਪ੍ਰਸਤੀ ਹੇਠ ‘ਪ੍ਰਤਾਪ ਆਈ.ਪੀ.ਡੀ.ਏ. ਇੰਟਰਨੈਸ਼ਨਲ ਕਾਨਫਰੰਸ 2024’ ਕਰਵਾਈ ਗਈ। ਨੈਵੀਗੇਟਿੰਗ ਚੇਂਜ ਪ੍ਰੋਫੈਸ਼ਨਲ ਲਰਨਿੰਗ ਇਨ ਏ ਰੈਪਿਡਲੀ ਚੇਂਜਿੰਗ ਵਰਲਡ ਵਿਸ਼ੇ ’ਤੇ ਆਧਾਰਿਤ ਇਸ ਦੋ-ਰੋਜ਼ਾ ਅੰਤਰ ਰਾਸ਼ਟਰੀ ਕਾਨਫਰੰਸ ਦੇ ਦੂਜੇ ਦਿਨ ਭਾਰਤ ਅਤੇ ਵਿਦੇਸ਼ਾਂ ਤੋਂ ਮਹਿਮਾਨਾਂ ਨੇ ਭਾਗ ਲਿਆ। ਕਾਲਜ ਦੇ ਡਾਇਰੈਕਟਰ ਡਾ.ਬਲਵੰਤ ਸਿੰਘ (ਚੇਅਰਮੈਨ, ਆਈ.ਪੀ.ਡੀ.ਏ., ਇੰਡੀਆ) ਅਤੇ ਕਾਲਜ ਪ੍ਰਿੰਸੀਪਲ ਡਾ.ਮਨਪ੍ਰੀਤ ਕੌਰ (ਸਕੱਤਰ, ਆਈ.ਪੀ.ਡੀ.ਏ., ਇੰਡੀਆ) ਨੇ ਸਮਾਗਮ ਦੇ ਦੂਜੇ ਦਿਨ ਸਵਾਗਤ ਕੀਤਾ। ਸਹਾਇਕ ਅਧਿਆਪਕ ਵਿਸਾਖੀ ਬੈਨਰਜੀ ਨੇ ਦੂਜੇ ਦਿਨ ਦੇ ਸੈਸ਼ਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਮੁੱਖ ਬੁਲਾਰੇ ਵਜੋਂ ਪ੍ਰੋਫੈਸਰ ਅਜੈ ਕੁਮਾਰ ਅੱਤਰੀ ਨੇ ਕਿਹਾ ਕਿ ਅੱਜ ਵਿਦਿਅਕ ਅਦਾਰਿਆਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਹੈ। ਖੇਤਰ ਵਿੱਚ ਲਗਾਤਾਰ ਆ ਰਹੀਆਂ ਤਬਦੀਲੀਆਂ ਨੂੰ ਅਪਣਾਉਣ ਦੀ ਲੋੜ ਹੈ। ਤਕਨੀਕ ਦੀ ਵਰਤੋਂ ਦੇ ਨਾਲ ਨਾਲ ਅਧਿਆਪਨ ਦੇ ਨਵੇਂ ਢੰਗਾਂ ਦੀ ਵਰਤੋਂ ਕਰਨੀ ਜ਼ਰੂਰੀ ਹੈ।