ਨਿੱਜੀ ਪੱਤਰ ਪ੍ਰੇਰਕ
ਖੰਨਾ, 25 ਅਕਤੂਬਰ
ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦਾ ਪੰਜਵਾਂ ਸੂਬਾਈ ਇਜਲਾਸ ਸਫਲਤਾ ਪੂਰਵਕ ਮੁਕੰਮਲ ਹੋਇਆ। ਇਸ ਵਿਚ ਪੰਜਾਬ ਅੰਦਰ ਖੱਬੀਆਂ ਪਾਰਟੀਆਂ ਨੂੰ ਇਕ ਮੰਚ ’ਤੇ ਇਕੱਲੇ ਹੋ ਕੇ ਫਿਰਕਾਪ੍ਰਸਤ ਪਾਰਟੀ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਘਰਸ਼ ਕਰਨ ਲਈ ਪੰਜਾਬ ਅੰਦਰ ਖੱਬੇ ਪੱਖੀ ਏਕਤਾ ਜ਼ਰੂਰੀ ਤੇ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਨਾਲ ਕੌਮਾਂਤਰੀ ਵਪਾਰ ਬਹਾਲ ਕਰਨ ਦੀ ਮੰਗ ਕੀਤੀ ਗਈ। ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ ਖੰਨਾ ਨੇੜੇ ਪਿੰਡ ਮਾਜਰੀ ਵਿਖੇ ਹੋਈ ਕਾਨਫਰੰਸ ਵਿਚ ਪਾਸ ਕੀਤੇ ਮਤਿਆਂ ਵਿਚ ਕੈਸ਼ਲੈਸ ਇਕਾਨਾਮੀ, ਖੁਦ ਮੁਖਤਿਆਰ ਸਮਾਜਵਾਦੀ ਪੰਜਾਬ ਦੀ ਉਸਾਰੀ, ਕਿਸਾਨ ਪੱਖੀ ਕੰਟਰੈਕਟ ਫਾਰਮਿੰਗ, ਬੇਜ਼ਮੀਨ ਵਸੋਂ ਲਈ ਲੈਂਡ ਬੈਂਕ, ਕੰਟਰੈਕਟ ਪਸ਼ੂ ਪਾਲਣ, ਐਗਰੋ ਇੰਡਸਟਰੀਜ਼ ਦਾ ਵਿਕਾਸ, ਆਨਲਾਈਨ ਐਜੂਕੇਸ਼ਨ ਦੇ ਵਿਕਾਸ ਨਾਲ ਹਰ ਇਕ ਬੱਚੇ ਨੂੰ ਮੁਫ਼ਤ ਵਿੱਦਿਆ, ਐਲੋਪੈਥੀ ਦੇ ਨਾਲ ਨਾਲ ਹੋਮਿਓਪੈਥੀ, ਆਯੁਰਵੈਦ ਤੇ ਹੋਰ ਇਲਾਜ ਪ੍ਰਣਾਲੀਆਂ ’ਤੇ ਆਧਾਰਿਤ ਹਰ ਇਕ ਨੂੰ ਮੁਫ਼ਤ ਸਿਹਤ ਸਹੂਲਤਾਂ, ਕਾਨੂੰਨ ਦਾ ਰਾਜ ਸਥਾਪਿਤ ਕਰਨ ਨੂੰ ਪਾਰਟੀ ਦੇ ਪ੍ਰੋਗਰਾਮ ਦਾ ਆਧਾਰ ਬਣਾਇਆ ਗਿਆ ਹੈ। ਇਸ ਮੌਕੇ ਮਨੋਜ ਭੱਟਾਚਾਰੀਆ, ਐਨ.ਕੇ.ਪ੍ਰੇਮਾਚੰਦਰਨ, ਬੰਤ ਸਿੰਘ ਬਰਾੜ, ਬਲਬੀਰ ਸਿੰਘ ਸੁਹਾਵੀ, ਅਮਰ ਸਿੰਘ, ਅਮਰਜੀਤ ਸਿੰਘ, ਹਰਦੇਵ ਕੌਰ, ਜਸਮੀਤ ਕੌਰ, ਹਰਬੰਸ ਸਿੰਘ ਮਾਂਗਟ, ਅਮਰੀਕ ਸਿੰਘ, ਨਛੱਤਰ ਸਿੰਘ, ਸੁਨੀਤਾ ਰਾਣੀ ਆਦਿ ਹਾਜ਼ਰ ਸਨ।