ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 29 ਅਕਤੂਬਰ
ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਸਾਹਿਤਕਾਰ ਤੇ ਪੱਤਰਕਾਰ ਮਾਸਟਰ ਤੇਲੂ ਰਾਮ ਕੁਹਾੜਾ, ਗੁਰਸੇਵਕ ਸਿੰਘ ਢਿੱਲੋਂ, ਸੁਰਿੰਦਰ ਰਾਮਪੁਰੀ ਅਤੇ ਡਾ. ਖਲੀਲ ਖਾਨ ਨੇ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ ਨੇ ਕੀਤੀ ਜਿਨ੍ਹਾਂ ਸਾਹਿਤਕਾਰਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੁੱਜੇ ਵਿਸ਼ੇਸ਼ ਬੁਲਾਰੇ ਡਾ. ਖਲੀਲ ਖਾਨ ਨੇ ਜ਼ਲ੍ਹਿਆਂਵਾਲੇ ਬਾਗ ਦੇ ਅਣਗੌਲੇ ਪੱਖਾਂ ਨੂੰ ਉਜਾਗਰ ਕੀਤਾ ਅਤੇ ਤੱਥਾਂ ਸਮੇਤ ਜਾਣਕਾਰੀ ਦਿੱਤੀ। ਸਮਾਗਮ ਵਿੱਚ ਵੱਖ-ਵੱਖ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੀਪ ਸਿੰਘ ਟੱਕਰ, ਕਰਮਜੀਤ ਸਿੰਘ ਆਜ਼ਾਦ, ਬਲਬੀਰ ਸਿੰਘ ਬੱਬੀ, ਕੁਹਾੜਾ ਤੋਂ ਸੰਦੀਪ ਸਿੰਘ, ਪਰਮਜੀਤ ਸਿੰਘ ਲੱਖੋਵਾਲ, ਅਵਤਾਰ ਸਿੰਘ ਭਾਗਪੁਰ, ਸਮਰਾਲਾ ਤੋਂ ਸੁਰਜੀਤ ਸਿੰਘ ਵਿਸ਼ਾਦ ਤੇ ਲੁਧਿਆਣਾ ਤੋਂ ਮਨਜੀਤ ਸਿੰਘ ਰੋਮਾਣਾ ਦੇ ਨਾਮ ਸ਼ਾਮਲ ਹਨ। ਇਸ ਤੋਂ ਬਾਅਦ ਕਵਿੱਤਰੀ ਰਜਿੰਦਰ ਕੌਰ ਪੰਨੂ ਨੇ ਸਨਮਾਨਿਤ ਪੱਤਰਕਾਰਾਂ ਸਬੰਧੀ ਸੰਖੇਪ ਜਾਣਕਾਰੀ ਸਾਂਝੀ ਕੀਤੀ।
ਕੁਹਾੜਾ ਤੋਂ ਆਏ ਪੰਜਾਬੀ ਲੇਖਕ ਜਸਵੰਤ ਸਿੰਘ ਸੇਖੋਂ ਕੈਨੇਡਾ ਨੇ ਪੱਤਰਕਾਰਾਂ ਬਾਰੇ ਸੱਚਾਈ ਭਰਪੂਰ ਕਵਿਤਾ ਪੇਸ਼ ਕੀਤੀ। ਦੂਜੇ ਸੈਸ਼ਨ ਵਿੱਚ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਗੀਤਕਾਰ ਜਸਵੀਰ ਸਿੰਘ ਝੱਜ, ਗੀਤਕਾਰ ਹਰਬੰਸ ਸਿੰਘ ਮਾਲਵਾ, ਕਮਲਜੀਤ ਨੀਲੋਂ ਤੇ ਸਾਧੂ ਸਿੰਘ ਝੱਜ ਅਮਰੀਕਾ ਨੇ ਕੀਤੀ। ਇਸ ਦੌਰਾਨ ਸ਼ਾਇਰਾਂ ਅਵਤਾਰ ਸਿੰਘ ਓਟਾਲਾਂ, ਜਗਪਾਲ ਜੱਗਾ ਜਮਾਲਪੁਰੀ, ਦਲਬੀਰ ਸਿੰਘ ਕਲੇਰ, ਹਰਬੰਸ ਸਿੰਘ ਰਾਏ ਤੇ ਜਗਦੇਵ ਸਿੰਘ ਬਾਘਾ ਨੇ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਸਰਪੰਚ ਬਹਾਦਰ ਸਿੰਘ, ਪੰਚ ਗੁਰਰਾਜ ਸਿੰਘ, ਪੰਚ ਰਾਜਪਾਲ ਸਿੰਘ ਪਾਲੀ, ਕਰਮ ਸਿੰਘ ਤੇ ਕੇਸਰ ਸਿੰਘ ਮੌਜੂਦ ਸਨ। ਕਹਾਣੀਕਾਰ ਤਰਨ ਸਿੰਘ ਬੱਲ ਤੇ ਜਗਵੀਰ ਸਿੰਘ ਵਿੱਕੀ ਨੇ ਸਟੇਜ ਸੰਚਾਲਨ ਕੀਤਾ। ਬਲਦੇਵ ਸਿੰਘ ਤੇ ਗੁਰਸੇਵਕ ਸਿੰਘ ਕਲੇਰ ਨੇ ਲੰਗਰ ਦੀ ਸੇਵਾ ਕੀਤੀ ਅਤੇ ਬਲਰਾਜ ਸਿੰਘ ਬਾਜਵਾ ਨੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।