ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਸਤੰਬਰ
ਨਹਿਰੂ ਯੁਵਾ ਕੇਂਦਰ ਲੁਧਿਆਣਾ ਨੇ ਜ਼ਿਲ੍ਹਾ ਯੁਵਾ ਅਧਿਕਾਰੀ ਰਸ਼ਮੀਤ ਕੌਰ ਦੀ ਅਗਵਾਈ ਹੇਠ ਏ.ਐਚ.ਐਸ ਇੰਸਟੀਚਿਊਟ ਦੇ ਸਹਿਯੋਗ ਨਾਲ ‘ਸਵੱਛਤਾ ਹੀ ਸੇਵਾ’ ਪ੍ਰੋਗਰਾਮ ਕਰਵਾਇਆ। ਸੰਸਥਾ ਦੀ ਮੈਨੇਜਮੈਂਟ ਟੀਮ ਵੱਲੋ ਡਾ. ਨਵਦੀਪ ਕੌਰ ਅਤੇ ਡਾ. ਗੌਰਵ ਜੈਨ ਦੀ ਰਹਿਨੁਮਾਈ ਹੇਠ ‘ਮਾਈ ਭਾਰਤ’ ਵਾਲੰਟੀਅਰਾਂ ਨਾਲ ਮਿਲ ਕੇ ਇਹ ਪ੍ਰੋਗਰਾਮ ਕਰਵਾਇਆ ਗਿਆ। ਇਸ ਸਵੱਛ ਭਾਰਤ ਮੁਹਿੰਮ ਤਹਿਤ 2 ਅਕਤੂਬਰ ਤੱਕ ਚੱਲਣ ਵਾਲੇ ਪ੍ਰੋਗਰਾਮ ’ਚ 50 ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੇ ਵਿਚ ਬਚਿਆਂ ਨੂੰ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖਣ ਲਈ ਪ੍ਰੇਰਿਆ।