ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਅਗਸਤ
ਲੁਧਿਆਣਾ ਡਿਸਟ੍ਰਿਕਟ ਬੇਸਬਾਲ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ 15ਵੀਂ ਜੂਨੀਅਰ ਡਿਸਟ੍ਰਿਕਟ ਬੇਸਬਾਲ ਚੈਂਪੀਅਨਸ਼ਿਪ ਸਰਕਾਰੀ ਗਰਲਜ਼ ਸਮਾਰਟ ਸਕੂਲ ਗਿੱਲ ਵਿੱਚ ਸ਼ੁਰੂ ਹੋ ਗਈ ਜਿਸ ਵਿੱਚ 15 ਟੀਮਾਂ ਨੇ ਸ਼ਿਰਕਤ ਕੀਤੀ। ਮੈਚਾਂ ਵਿੱਚੋਂ ਗੁਰੂ ਨਾਨਕ ਮਾਡਲ ਸਕੂਲ, ਸਰਕਾਰੀ ਸਕੂਲ ਕਾਸਾਬਾਦ, ਦਸ਼ਮੇਸ਼ ਪਬਲਿਕ ਸਕੂਲ ਅਤੇ ਸਰਕਾਰੀ ਸਕੂਲ ਗਿੱਲ ਦੀਆਂ ਟੀਮਾਂ ਸੈਮੀਫਾਈਨਲ ਵਿੱਚ ਪਹੁੰਚ ਗਈਆਂ ਹਨ। ਐਸੋਸੀਏਸ਼ਨ ਦੇ ਪ੍ਰਧਾਨ ਇੰਜ. ਹਰਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੈਚਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਲ ਨੇ ਡੀਏਵੀ ਸਕੂਲ ਨੂੰ 8-0 ਨਾਲ, ਦੂਜੇ ਮੈਚ ਵਿੱਚ ਤੇਜਾ ਸਿੰਘ ਸੁਤੰਤਰ ਸਕੂਲ ਨੇ ਗੁਰੂ ਨਾਨਕ ਸਕੂਲ ਜਨਤਾ ਨਗਰ ਨੂੰ 11-10 ਨਾਲ, ਤੀਜੇ ਮੈਚ ਵਿੱਚ ਆਰਐੱਸ ਮਾਡਲ ਸਕੂਲ ਨੇ ਜੀਐਨਪੀਐਸ ਨੂੰ 11-1 ਨਾਲ, ਚੌਥੇ ਮੈਚ ਵਿੱਚ ਬੀਸੀਐਮ ਬਸੰਤ ਸਿਟੀ ਨੇ ਜੀਐੱਸਐੱਸ ਸਕੂਲ ਸੰਗੋਵਾਲ ਨੂੰ 11-4 ਨਾਲ, ਪੰਜਵੇਂ ਮੈਚ ਵਿੱਚ ਗੁਰੂ ਨਾਨਕ ਮਾਡਲ ਸਕੂਲ ਢੋਲੇਵਾਲ ਨੇ ਬੀਸੀਐੱਮ ਆਰੀਆ ਮਾਡਲ ਸਕੂਲ ਨੂੰ 8-3 ਨਾਲ, ਛੇਵੇਂ ਮੈਚ ਵਿੱਚ ਬੀਸੀਐਮ ਫੋਕਲ ਪੁਆਇੰਟ ਨੇ ਜੀਐਨਆਈਪੀ ਸਕੂਲ ਮਾਡਲ ਟਾਊਨ ਨੂੰ 12-5 ਨਾਲ, ਸੱਤਵੇਂ ਮੈਚ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਸਾਬਾਦ ਨੇ ਆਰਐਸ ਕਲੱਬ ਨੂੰ 9-0 ਨਾਲ, ਅੱਠਵੇਂ ਮੈਚ ਵਿੱਚ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਨੇ ਬੀਸੀਐੱਮ ਬਸੰਤ ਸਿਟੀ ਨੂੰ 7-1 ਨਾਲ, ਨੌਵੇਂ ਮੈਚ ਵਿੱਚ ਗੁਰੂ ਨਾਨਕ ਮਾਡਲ ਸਕੂਲ ਨੇ ਆਰਐਸ ਮਾਡਲ ਸਕੂਲ ਨੂੰ 9-4 ਨਾਲ, ਦਸਵੇਂ ਮੈਚ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਲ ਨੇ ਬੀਸੀਐਮ ਫੋਕਲ ਪੁਆਇੰਟ ਨੂੰ 11-5 ਨਾਲ, ਗਿਆਰਵੇਂ ਮੈਚ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਸਾਬਾਦ ਨੇ ਤੇਜਾ ਸਿੰਘ ਸੁਤੰਤਰ ਸਕੂਲ ਨੂੰ 14-1 ਨਾਲ ਹਰਾਇਆ। ਪਹਿਲਾ ਸੈਮੀਫਾਈਨਲ ਮੁਕਾਬਲਾ ਗੁਰੂ ਨਾਨਕ ਮਾਡਲ ਸਕੂਲ ਢੋਲੇਵਾਲ ਅਤੇ ਸਰਕਾਰੀ ਸੀਨੀ. ਸੈਕੰ. ਸਕੂਲ ਕਾਸਾਬਾਦ ਜਦਕਿ ਦੂਜਾ ਸੈਮੀਫਾਈਨਲ ਮੁਕਾਬਲਾ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਲ ਦੀਆਂ ਟੀਮਾਂ ਵਿਚਾਰ ਖੇਡਿਆ ਜਾਵੇਗਾ। ਪਹਿਲੇ ਦਿਨ ਪੰਜਾਬ ਬੇਸਬਾਲ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਔਲਖ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।