ਪੱਤਰ ਪ੍ਰੇਰਕ
ਜਗਰਾਉਂ, 22 ਜੂਨ
ਹਠੂਰ ਪੁਲੀਸ ਨੇ ਕਰੋੜਾਂ ਰੁਪਏ ਦੇ ਜਾਅਲੀ ਚੈੱਕ ਦੀ ਗਲਤ ਐਂਟਰੀ ਕਰਨ ਵਾਲੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਮੈਨੇਜਰ ਸਣੇ ਛੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਮੌਜੂਦਾ ਮੈਨੇਜਰ ਸੁਮਿਤ ਅਰੋੜਾ ਅਤੇ ਪੜਤਾਲੀ ਅਫਸਰ ਸਬ-ਇੰਸਪੈਕਟਰ ਹਰਦੀਪ ਸਿੰਘ ਨੇ ਦੱਸਿਆ ਕਿ ਆਈਸੀਆਈਸੀਆਈ ਬੈਂਕ ਸ਼ਾਖਾ ਪਿੰਡ ਲੱਖਾ ’ਚ ਕੰਵਲਜੀਤ ਕੌਰ ਵਾਸੀ ਰਾਏਕੋਟ ਨੇ ਇੱਕ 4.50 ਕਰੋੜ ਰੁਪਏ ਦਾ ਚੈੱਕ ਤਤਕਾਲੀ ਮੈਨੇਜਰ ਜਸਪ੍ਰੀਤ ਸਿੰਘ ਨੂੰ ਆਪਣੇ ਖਾਤੇ ਵਿੱਚ ਲਗਾਉਣ ਲਈ ਦਿੱਤਾ। ਮੈਨੇਜਰ ਜਸਪ੍ਰੀਤ ਸਿੰਘ ਨੇ ਕੰਵਲਜੀਤ ਕੌਰ ਨਾਲ ਹਮ-ਮਸ਼ਵਰਾ ਹੁੰਦਿਆਂ ਬੈਂਕ ਦੇ ਕਾਇਦੇ ਨੂੰ ਦੇਖੇ ਬਿਨਾਂ ਜ਼ਰੂਰੀ ਹਦਾਇਤਾਂ ਦੀ ਅਣਦੇਖੀ ਕਰਕੇ ਐਂਟਰੀ ਕਰ ਦਿੱਤੀ। ਜਦੋਂ ਇਸ ਦੀ ਭਿਣਕ ਸ੍ਰੀਰਾਮ ਨਾਗਾਪੂਰਮ ਚੇੱਨਈ ਸ਼ਾਖਾ ਦੇ ਡੀ.ਐੱਮ ਨੂੰ ਲੱਗੀ ਤਾਂ ਉਸ ਨੇ ਮੈਨੇਜਰ ਜਸਪ੍ਰੀਤ ਸਿੰਘ ਨੂੰ ਫੋਨ ’ਤੇ ਤੁਹਾਡੇ ਵੱਲੋਂ ਲਾਇਆ ਗਿਆ ਚੈੱਕ ਜਾਅਲੀ ਹੈ ਅਤੇ ਅਸਲੀ ਚੈੱਕ ਫਰਮ ਦੇ ਮਾਲਕ ਕੋਲ ਹੈ। ਇਸਦੇ ਬਾਵਜੂਦ ਮੈਨੇਜਰ ਜਸਪ੍ਰੀਤ ਸਿੰਘ ਨੇ ਗਲਤੀ ਨਾ ਸੁਧਾਰੀ। ਮੈਨੇਜਰ ਸੁਮਿਤ ਅਰੋੜਾ ਦੀ ਕੀਤੀ ਸ਼ਿਕਾਇਤ ਦੀ ਰਾਏਕੋਟ ਪੁਲੀਸ ਤੋਂ ਕਰਵਾਈ ਗਈ। ਜਂਚ ਮਗਰੋਂ ਮਗਰੋਂ ਮੁਲਜ਼ਮ ਕੰਵਲਜੀਤ ਕੌਰ, ਉਸਦੇ ਪਿਤਾ ਅਜੈ ਧਾਲੀਵਾਲ, ਜਸਵਿੰਦਰ ਸੰਧੂ ਮੇਹਰ ਐਂਟਰਪ੍ਰਾਈਜ਼ਜ ਸ਼ੇਰਾਂ ਵਾਲਾ ਗੇਟ ਪਟਿਆਲਾ, ਜਤਿੰਦਰ ਸਿੰਘ ਵਾਸੀ ਕਮਾਲਪੁਰਾ ਅਤੇ ਦੁਬਈ ਵਾਲਾ ਸਰਦਾਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।