ਪੱਤਰ ਪ੍ਰੇਰਕ
ਕੁੱਪ ਕਲਾਂ, 12 ਜੁਲਾਈ
ਬੀਤੇ ਦਿਨੀਂ ਲਸਾੜਾ ਡਰੇਨ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਿੰਡ ਸਰੌਦ ਅਤੇ ਮੰਡਿਆਲਾ ਦੇ ਕਿਸਾਨਾਂ ਦੀ ਕਰੀਬ 25 ਤੋਂ 30 ਏਕੜ ਝੋਨੇ ਦੀ ਫ਼ਸਲ ਪਾਣੀ ਭਰ ਜਾਣ ਕਾਰਨ ਖਰਾਬ ਹੋ ਗਈ ਸੀ। ਬੀਕੇਯੂ ਉਗਰਾਹਾਂ ਕਿਸਾਨ ਜਥੇਬੰਦੀ ਵੱਲੋਂ ਡੀਸੀ ਮਾਲੇਰਕੋਟਲਾ ਨੂੰ ਮੰਗ ਪੱਤਰ ਸੌਂਪ ਕੇ ਖ਼ਰਾਬ ਫਸਲ ਦਾ ਮੁਆਵਜ਼ਾ ਮੰਗਿਆ। ਅੱਜ ਪਿੰਡ ਭੋਗੀਵਾਲ ਵਿਖੇ ਕਿਸਾਨ ਜੱਥੇਬੰਦੀ ਬੀਕੇਯੂ ਉਗਰਾਹਾਂ ਦੇ ਆਗੂਆਂ ਦੀ ਗੁਰਦੁਆਰੇ ਵਿੱਚ ਮੀਟਿੰਗ ਹੋਈ ਜਿਸ ਵਿੱਚ ਕਿਸਾਨ ਆਗੂ ਜਗਤਾਰ ਸਿੰਘ ਸਰੌਦ ਅਤੇ ਰਾਜਿੰਦਰ ਸਿੰਘ ਭੋਗੀਵਾਲ ਨੇ ਆਖਿਆ ਕਿ ਦਿੱਲੀ ਜੰਮੂ ਕੱਟੜਾ ਐਕਸਪ੍ਰੈੱਸ ਬਣ ਰਹੀ ਸੜਕ ’ਤੇ ਪਿੱਲਰ ਲਾਉਣ ਲਈ ਡਰੇਨ ਦੇ ਨਾਲੇ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਸ ਨਾਲ ਪਿੱਛੋਂ ਆ ਰਿਹਾ ਪਾਣੀ ਬੰਦ ਹੋ ਗਿਆ ਅਤੇ ਪਿੰਡ ਸਰੌਦ ਦੇ ਕਿਸਾਨਾਂ ਜਗਤਾਰ ਸਿੰਘ 5, ਦਰਸ਼ਨ ਸਿੰਘ 2 ਨਿਰਭੈ ਸਿੰਘ 4, ਕੇਹਰ ਸਿੰਘ 3, ਹਰਮੇਲ ਸਿੰਘ 1-1/2 ਕਿਰਪਾਲ ਸਿੰਘ 2 ਅਤੇ ਪਿੰਡ ਮੰਡਿਆਲਾ ਦੇ ਕਿਸਾਨਾਂ ਦੀ ਕਰੀਬ 7 ਏਕੜ ਝੋਨੇ ਦੀ ਫ਼ਸਲ ਪਾਣੀ ਦੀ ਲਪੇਟ ’ਚ ਡੁੱਬ ਕੇ ਬੁਰੀ ਤਰ੍ਹਾਂ ਖਰਾਬ ਹੋ ਗਈ ਜੋ ਕਿ ਇਹ ਫਸਲ ਦੁਬਾਰਾ ਨਵੇਂ ਸਿਰੇ ਤੋਂ ਲੱਗੇਗੀ। ਦੁਖੀ ਕਿਸਾਨਾਂ ਨੇ ਡੀਸੀ ਮਾਲੇਰਕੋਟਲਾ ਨੂੰ ਮੰਗ ਪੱਤਰ ਸੌਂਪ ਕਿ ਫਸਲ ਦਾ ਬਣਦਾ ਮੁਆਵਜ਼ਾ ਮੰਗਿਆ। ਇਸ ਮੌਕੇ ਕਿਸਾਨ ਬਲਵਿੰਦਰ ਸਿੰਘ, ਭੁਪਿੰਦਰ ਸਿੰਘ, ਜਸਬੀਰ ਸਿੰਘ, ਹਾਕਮ ਸਿੰਘ, ਸੋਹਣ ਸਿੰਘ ਕੰਗਣਵਾਲ ਅਤੇ ਖੁਸ਼ੀ ਸੰਘੇਣ ਹਾਜ਼ਰ ਸਨ।