ਪੱਤਰ ਪ੍ਰੇਰਕ
ਪਾਇਲ , 15 ਮਾਰਚ
‘ਆਪ’ ਦੀ ਸਰਕਾਰ ਬਣਨ ’ਤੇ ਹਲਕਾ ਪਾਇਲ ਦੇ ਪਿੰਡ ਉਕਸੀ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਨਾਲ ਸਬੰਧਿਤ 11 ਮੈਂਬਰ ਨਿਰਵਿਰੋਧ ਚੁਣੇ ਗਏ। ਸਮੂਹ ਮੈਂਬਰਾਂ ਨੇ ਇਸ ਚੋਣ ਲਈ ਸਹਿਮਤੀ ਪ੍ਰਗਟਾਈ।
ਜ਼ਿਕਰਯੋਗ ਹੈ ਕਿ ਪਿਛਲੀ ਸਰਕਾਰ ਸਮੇਂ ਸਭਾ ਦੀ ਚੋਣ ਕਰਵਾਉਣ ਸਬੰਧੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਟਿੱਚ ਸਮਝਦਿਆਂ ਚੋਣ ਕਰਵਾਉਣ ਤੋਂ ਅਨਾਕਾਨੀ ਕੀਤੀ ਜਾਂਦੀ ਰਹੀ। ਚੋਣ ਦੌਰਾਨ ਇੱਕ ਧਿਰ ਵੱਲੋਂ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ ਗਏ ਅਤੇ ਵਿਰੋਧ ਵਿੱਚ ਕਿਸੇ ਵੀ ਵਿਅਕਤੀ ਵੱਲੋਂ ਨਾਮਜ਼ਦਗੀ ਨਾ ਦਾਖ਼ਲ ਕਰਨ ’ਤੇ ‘ਆਪ’ ਨਾਲ ਸਬੰਧਿਤ ਮੈਂਬਰ ਚੁਣੇ ਗਏ। ਚੋਣ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਸਹਿਕਾਰੀ ਸਭਾ ਦੀ ਚੋਣ ਸੰਮਤੀ ਨਾਲ 11 ਮੈਬਰਾਂ ਦੀ ਨਿਰਵਿਰੋਧ ਚੋਣ ਕੀਤੀ ਗਈ ਹੈ।
ਨਵ-ਨਿਯੁਕਤ ਮੈਂਬਰਾਂ ਵਿੱਚ ਜਗਰੂਪ ਸਿੰਘ, ਹਰਜੀਤ ਸਿੰਘ, ਮਨਪ੍ਰੀਤ ਸਿੰਘ, ਕੁਲਦੀਪ ਸਿੰਘ, ਧੰਨਾ ਸਿੰਘ, ਪਰਮਿੰਦਰ ਸਿੰਘ, ਜਗਸੀਰ ਸਿੰਘ, ਅਮਨਦੀਪ ਸਿੰਘ, ਧਰਮ ਸਿੰਘ, ਸੰਦੀਪ ਸਿੰਘ, ਕੁਲਦੀਪ ਕੌਰ ਤੇ ਸੰਦੀਪ ਕੌਰ ਚੁਣੇ ਗਏ।