ਦੋਰਾਹਾ: ਇੱਥੋਂ ਦੇ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ ‘ਵਿੱਤੀ ਸਾਖਰਤਾ ਅਤੇ ਡਿਜੀਟਲ ਟੂਲਸ ਦੀ ਵਰਤੋਂ’ ਉੱਤੇ ਆਧਾਰਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੀਏ ਲਵ ਲੂਥਰਾ ਨੇ ਕਿਹਾ ਕਿ ਏ.ਸੀ.ਬੀ.ਐੱਸ.ਈ. ਨੇ ਜੀਵਿੰਤਮ ਦੇ ਸਹਿਯੋਗ ਨਾਲ ਬੁਨਿਆਦੀ ਵਿੱਤੀ ਯੋਜਨਾਬੰਦੀ, ਫਿਸ਼ਿੰਗ ਅਤੇ ਸਾਈਬਰ ਧੋਖਾਧੜੀ ਦੇ ਸ਼ਿਕਾਰ ਹੋਣ ਤੋਂ ਕਿਵੇਂ ਬਚਣਾ ਹੈ, ਸਬੰਧੀ ਜਾਗਰੂਕ ਕੀਤਾ। ਇਹ ਪ੍ਰੋਗਰਾਮ ਸਿੱਖਿਅਕਾਂ ਨੂੰ ਭਵਿੱਖ ਵਿੱਚ ਬਿਹਤਰ ਯੋਜਨਾ ਬਨਾਉਣ ਲਈ ਜਾਣਕਾਰੀ ਮੁਹੱਈਆ ਕਰਨ ਵਿਚ ਮਦਦ ਕਰੇਗਾ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਹਰਪ੍ਰਤਾਪ ਸਿੰਘ ਬਰਾੜ, ਪਵਿੱਤਰਪਾਲ ਸਿੰਘ ਪਾਂਗਲੀ, ਪ੍ਰਿੰਸੀਪਲ ਡੀ.ਪੀ ਠਾਕੁਰ ਨੇ ਸ੍ਰੀ ਲੂਥਰਾ ਵੱਲੋਂ ਦਿੱਤੀ ਜਾਣਕਾਰੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਅਜਿਹੇ ਪ੍ਰੋਗਰਾਮ ਕਰਦੇ ਰਹਾਂਗੇ। -ਪੱਤਰ ਪ੍ਰੇਰਕ