ਲੁਧਿਆਣਾ: ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿੱਚ ਬੈਚਲਰ ਆਫ ਵੈਟਰਨਰੀ ਸਾਇੰਸ ਅਤੇ ਐਨੀਮਲ ਹਸਬੈਂਡਰੀ ਡਿਗਰੀ ਦੇ ਅਕਾਦਮਿਕ ਵਰ੍ਹੇ 2024-25 ਦੇ ਦਾਖਲਿਆਂ ਸੰਬੰਧੀ ਕੌਂਸਲਿੰਗ ਦਾ ਪਹਿਲਾ ਗੇੜ ਪੂੁਰਾ ਹੋ ਗਿਆ ਹੈ। ਪਹਿਲੇ ਗੇੜ ’ਚ ਕਾਲਜ ਆਫ ਵੈਟਰਨਰੀ ਸਾਇੰਸ ਲੁਧਿਆਣਾ, ਕਾਲਜ ਆਫ ਵੈਟਰਨਰੀ ਸਾਇੰਸ ਰਾਮਪੁਰਾ ਫੂਲ ਅਤੇ ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ ਦੀਆਂ ਕੁੱਲ 242 ਸੀਟਾਂ ਲਈ ਕੌਂਸਲਿੰਗ ਕੀਤੀ ਗਈ, ਜਿਸ ਦੌਰਾਨ ਵਧੇਰੇ ਸੀਟਾਂ ਪੁਰ ਹੋ ਗਈਆਂ। ਇਸੇ ਡਿਗਰੀ ਪ੍ਰੋਗਰਾਮ ਦੇ ਦੂਜੇ ਦੌਰ ਦੀ ਕਾਊਂਸਲਿੰਗ 10 ਸਤੰਬਰ ਨੂੰ ਕੀਤੀ ਜਾਏਗੀ। ਖਾਲੀ ਸੀਟਾਂ ਦਾ ਵੇਰਵਾ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਉਪਲਬਧ ਹੋਵੇਗਾ। -ਖੇਤਰੀ ਪ੍ਰਤੀਨਿਧ