ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਪੰਜ ਜਣਿਆਂ ਨੂੰ ਸੱਟਾ ਲਗਾਉਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਦਰੇਸੀ ਦੇ ਥਾਣੇਦਾਰ ਸ਼ਿਵੰਦਰ ਸਿੰਘ ਨੇ ਦੱਸਿਆ ਕਿ ਬਾਲ ਸਿੰਘ ਨਗਰ ਵਿੱਚ ਮਾਰੇ ਛਾਪੇ ਦੌਰਾਨ ਰਾਜੀਵ ਕੁਮਾਰ ਵਾਸੀ ਬਸੰਤ ਵਿਹਾਰ ਕਅਲੋਨੀ, ਮਿੰਟੂ ਵਾਸੀ ਜਗਦੀਸ਼ ਨਗਰ ਅਤੇ ਰਾਜੇਸ਼ ਵਾਸੀ ਕੈਲਾਸ਼ ਨਗਰ ਨੂੰ ਸੱਟਾ ਲਗਾਉਂਦਿਆਂ ਕਾਬੂ ਕਰਕੇ 1780 ਰੁਪਏ ਬਰਾਮਦ ਕੀਤੇ ਗਏ ਹਨ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ ਦੋ ਦੇ ਥਾਣੇਦਾਰ ਕੁਲਬੀਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਗੁਰਦੁਆਰਾ ਭਜਨਗੜ੍ਹ ਸ਼ਲਾਘਾ ਨੇੜੇ ਨਾਕੇਬੰਦੀ ਦੌਰਾਨ ਸਤਪਾਲ ਸਿੰਘ ਨੂੰ ਆਪਣੀ ਸਰਕਾਰੀ ਲਾਟਰੀ ਦੀ ਦੁਕਾਨ ਵਿੱਚ ਦੜਾ ਸੱਟਾ ਲਗਾਉਂਦਿਆਂ ਕਾਬੂ ਕਰ ਕੇ 1920 ਰੁਪਏ ਬਰਾਮਦ ਕੀਤੇ ਹਨ। ਇਕ ਹੋਰ ਮਾਮਲੇ ਵਿੱਚ ਥਾਣਾ ਟਿੱਬਾ ਦੇ ਹੌਲਦਾਰ ਰਾਮ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਨੇ ਹਰਕੀਰਤ ਕਲੋਨੀ ਵਾਸੀ ਦਵਿੰਦਰ ਸਿੰਘ ਨੂੰ ਸੁਤੰਤਰ ਨਗਰ ਵਿੱਚ ਦੜਾ ਸੱਟਾ ਲਗਾਉਂਦਿਆਂ ਕਾਬੂ ਕਰਕੇ ਇੱਕ 1120 ਰੁਪਏ ਬਰਾਮਦ ਕੀਤੇ ਹਨ।