ਲੁਧਿਆਣਾ
ਥਾਣਾ ਸਾਹਨੇਵਾਲ ਦੀ ਪੁਲੀਸ ਨੇ ਗਾਂਜੇ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਗੁਰਮੁਖ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਮੁਹੱਲਾ ਕੁੰਤੀ ਨਗਰ ਪੁੱਜੀ ਤਾਂ ਗਲੀ ਦੇ ਅੰਦਰ ਇੱਕ ਖਾਲੀ ਪਲਾਟ ਵਿੱਚ ਪੰਜ ਨੌਜਵਾਨ ਘੇਰਾ ਬਣਾ ਕੇ ਬੈਠੇ ਸਨ, ਜਿਨ੍ਹਾਂ ਨੂੰ ਸ਼ੱਕ ਦੀ ਬਿਨਾਅ ’ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 150 ਗ੍ਰਾਮ ਗਾਂਜਾ ਅਤੇ 2 ਮੋਬਾਈਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੀ ਸ਼ਨਾਖਤ ਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਵਿਸ਼ਨੂੰ ਕੁਮਾਰ, ਕਰਨ ਕੁਮਾਰ ਅਤੇ ਚੰਦਨ ਕੁਮਾਰ ਵਾਸੀਆਨ ਮੁਹੱਲਾ ਸਤਿਗੁਰੂ ਨਗਰ ਵਜੋਂ ਕੀਤੀ ਗਈ ਹੈ। -ਨਿੱਜੀ ਪੱਤਰ ਪ੍ਰੇਰਕ