ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਅਕਤੂਬਰ
ਸਥਾਨਕ ਗਿੱਲ ਰੋਡ ਸਥਿਤ ਜੀਐਨਈ ਕਾਲਜ ਵਿੱਚ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਮੀਟਿੰਗ ਕਾਲਜ ਕੈਂਪਸ ਵਿੱਚ ਹੋਈ। ਮੀਟਿੰਗ ਵਿਚ ਡਿਗਰੀ ਅਤੇ ਡਿਪਲੋਮਾ ਦੇ 4 ਦਰਜਨ ਦੇ ਲਗਪਗ ਪੁਰਾਣੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਪ੍ਰਿੰਸੀਪਲ ਸੁਰਿੰਦਰ ਸਿੰਘ ਊਭੀ ਨਾਲ ਪੁਰਾਣੇ ਵਿਦਿਆਰਥੀਆਂ ਨੇ ਕਾਲਜ ਦੇ ਦਿਨਾਂ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਆਪਣੇ ਜ਼ਿੰਦਗੀ ਦੇ ਤਜਰਬੇ ਇੱਕ ਦੂਜੇ ਨਾਲ ਸਾਂਝੇ ਕੀਤੇ। ਉਪਰੰਤ ਸਰਬਸੰਮਤੀ ਨਾਲ ਜੀਐੱਨਈ ਕਾਲਜ ਪੁਰਾਣੇ ਵਿਦਿਆਰਥੀਆਂ ਦਾ ਕਲੱਬ ਦਾ ਗਠਨ ਕੀਤਾ ਗਿਆ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਇੰਜਨੀਅਰ ਚਰਨਦੀਪ ਸਿੰਘ ਚਹਿਲ ਨੂੰ ਕਲੱਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਨੇ ਆਉਣ ਵਾਲੇ ਸਮੇਂ ਵਿਚ ਕਾਲਜ ਵਿੱਚ ਪੜ੍ਹਦੇ ਗ਼ਰੀਬ ਵਿਦਿਆਰਥੀਆਂ ਦੀ ਹਰ ਪੱਖੋਂ ਮਦਦ ਕਰਨ ਅਤੇ ਸੇਧ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਸੋਢੀ ਮਨਾਲ, ਇੰਜਨੀਅਰ ਵਰਿੰਦਰ ਸਿੰਘ ਬਠਿੰਡਾ, ਇੰਜ. ਦਰਸ਼ਨ ਸਿੰਘ ਏਡੀ, ਹਰਿੰਦਰ ਸਿੰਘ ਗਿੱਲ, ਰਜਿੰਦਰ ਸਿੰਘ ਦਿੜਬਾ, ਗੁਰਬਿੰਦਰ ਸਿੰਘ ਗਿੱਲ ਬਠਿੰਡਾ, ਇੰਜਨੀਅਰ ਵਰਿੰਦਰ ਕੁਮਾਰ ਬਿੰਨੀ ਮੁਕਤਸਰ, ਗੋਪਾਲ ਸਿੰਘ ਬਠਿੰਡਾ, ਭੁਪਿੰਦਰ ਸਿੰਘ ਸਿਵੀਆਂ ਬਠਿੰਡਾ, ਇੰਜ. ਨਿਸ਼ਾਨ ਸਿੰਘ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਗੋਪੀ, ਇੰਜ. ਕੁਲਵੰਤ ਕੁਲਦੀਪ ਸਿੰਘ ਮਹਿਰਾਜ, ਸੁਖਜਿੰਦਰ ਸਿੰਘ ਡੇਲੂਆਣਾ, ਹਰਪਾਲ ਸਿੰਘ ਪਾਲਾ ਮੌੜ ਆਦਿ ਨੂੰ ਕਲੱਬ ਦੇ ਅਹੁਦੇਦਾਰ ਚੁਣਿਆ ਗਿਆ। ਇਸ ਦੌਰਾਨ ਐੱਨਆਰਆਈ ਵਿੰਗ ਦਾ ਵੀ ਐਲਾਨ ਕੀਤਾ ਗਿਆ । ਜਿਨ੍ਹਾਂ ਵਿਚ ਇੰਜਨੀਅਰ ਮਨਜੀਤ ਸਿੰਘ ਕੈਨੇਡਾ, ਇੰਜਨੀਅਰ ਦਲਜੀਤ ਸਿੰਘ ਖਹਿਰਾ ਯੂਐਸਏ, ਜਗਦੀਪ ਸਿੰਘ ਮਾਂਗਟ, ਮਨਜਿੰਦਰ ਸਿੰਘ, ਕੁਲਜੀਤ ਸਿੰਘ ਗਿੱਲ, ਹਰਜੋਤ ਸਿੰਘ ਗਰੇਵਾਲ ਕੈਨੇਡਾ, ਹਰਜੋਤ ਸਿੰਘ ਜਯੋਤੀ ਯੂਐਸਏ ਆਦਿ ਨੂੰ ਅਹੁਦੇਦਾਰ ਐਲਾਨਿਆ ਗਿਆ।