ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਅਕਤੂਬਰ
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਬਜ਼ੀ ਵਿਗਿਆਨੀਆਂ ਨੇ ਆਨਲਾਈਨ ਢੰਗ ਨਾਲ ਹੋਈ ਸਬਜ਼ੀਆਂ ਦੀ 38ਵੀਂ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਦੀ ਸਾਲਾਨਾ ਗਰੁੱਪ ਮੀਟਿੰਗ ਵਿੱਚ ਹਿੱਸਾ ਲਿਆ। ਇਸ ਵਿੱਚ ਪੀਏਯੂ ਦੀਆਂ ਚਾਰ ਕਿਸਮਾਂ ਨੂੰ ਕੌਮੀ ਪੱਧਰ ’ਤੇ ਕਾਸ਼ਤ ਲਈ ਚੁਣਿਆ ਗਿਆ।
ਇਨ੍ਹਾਂ ਕਿਸਮਾਂ ਵਿੱਚ ਬੈਂਗਣ ਦੀ ਕਿਸਮ ਪੀਬੀਐੱਲ 234 ਦੀ ਪਛਾਣ ਜ਼ੋਨ ਨੰਬਰ 4 (ਜਿਸ ਵਿੱਚ ਪੰਜਾਬ, ਉਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਸ਼ਾਮਲ ਹਨ) ਅਤੇ ਜ਼ੋਨ ਨੰਬਰ 6 (ਹਰਿਆਣਾ, ਦਿੱਲੀ, ਰਾਜਸਥਾਨ ਅਤੇ ਗੁਜਰਾਤ ਸ਼ਾਮਲ ਹਨ) ਵਿੱਚ, ਟਮਾਟਰਾਂ ਦੀ ਕਿਸਮ ਪੰਜਾਬ ਸੋਨਾ ਚੈਰੀ ਜ਼ੋਨ ਨੰਬਰ 3 (ਸਿੱਕਮ, ਮੇਘਾਲਿਆ, ਮਨੀਪੁਰ, ਨਾਗਾਲੈਂਡ, ਮਿਜ਼ੋਰਮ, ਤ੍ਰਿਪੁਰਾ, ਅਰੁਨਾਚਲ ਪ੍ਰਦੇਸ਼, ਅੰਡੇਮਾਨ ਨਿਕੋਬਾਰ) ਅਤੇ ਲੌਕੀ ਦੀ ਕਿਸਮ ਪੰਜਾਬ ਬਰਕਤ ਦੀ ਪਛਾਣ ਜ਼ੋਨ ਨੰਬਰ 5 (ਛੱਤੀਸਗੜ੍ਹ, ਉੜੀਸਾ ਅਤੇ ਆਂਧਰਾ ਪ੍ਰਦੇਸ਼) ਅਤੇ ਜ਼ੋਨ ਨੰਬਰ 7 (ਮੱਧ ਪ੍ਰਦੇਸ਼, ਮਹਾਂਰਾਸ਼ਟਰ ਅਤੇ ਗੋਆ) ਵਿੱਚ ਬਿਜਾਈ ਲਈ ਕੀਤੀ ਗਈ।