ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਇਲਾਕੇ ਵਿੱਚ ਅਣਪਛਾਤੇ ਵਿਅਕਤੀ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਲੈ ਗਏ। ਅਬਦੁੱਲਾਪੁਰ ਬਸਤੀ ਵਾਸੀ ਸ਼ਾਂਤੀ ਰਾਣੀ ਨੇ ਦੱਸਿਆ ਕਿ ਉਹ ਤੇ ਉਸ ਦੀ ਭੈਣ ਪੈਦਲ ਜਾ ਰਹੀਆਂ ਸਨ ਤੇ ਗਲੀ ਨੰਬਰ ਇੱਕ ਧਰਮਪੁਰਾ ਨੇੜੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਝਪੱਟਾ ਮਾਰ ਕੇ ਉਸ ਦੇ ਕੰਨਾਂ ਦੀਆਂ ਵਾਲੀਆਂ ਲਾਹ ਲਈਆਂ ਅਤੇ ਹੱਥ ਵਿਚ ਪਕੜੇ ਹੋਏ 500 ਰੁਪਏ ਦਾ ਨੋਟ ਵੀ ਖੋਹ ਲਿਆ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ