ਦੇਵਿੰਦਰ ਸਿੰਘ ਜੱਗੀ
ਪਾਇਲ , 12 ਜਨਵਰੀ
ਕਿਸਾਨੀ ਸੰਘਰਸ਼ ‘ਚ ਵੱਡਾ ਯੋਗਦਾਨ ਪਾਉਣ ਵਾਲੇ ਗੋਲਡਨ ਹੱਟ ਦੇ ਮਾਲਕ ਰਾਮ ਸਿੰਘ ਰਾਣਾ ਦਾ ਪਿੰਡ ਪੰਜਰੁੱਖਾ ਵਿੱਚ ਮੈਸੀ ਟਰੈਕਟਰ ਨਾਲ , ਈਸੜੂ ਵਿੱਚ ਇਕਬਾਲ ਸਿੰਘ ਕੈਨੇਡਾ ਵੱਲੋਂ ਸੋਨੇ ਦੇ ਮੈਡਲ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਸਵਾਗਤ ਸਵੀਟਸ ਈਸੜੂ ਵੱਲੋਂ ਰਾਣਾ ਨੂੰ ਲੱਡੂਆਂ ਨਾਲ ਤੋਲਿਆ ਗਿਆ ਅਤੇ ਇਸ ਤੋਂ ਇਲਾਵਾ ਇਲਾਕੇ ਦੀਆਂ ਸੰਸਥਾਵਾਂ ਵੱਲੋਂ ਵੱਖ ਵੱਖ ਥਾਵਾਂ ਤੇ ਲੋਈਆਂ, ਸਿਰੋਪਾਓ, ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ। ਰਾਮ ਸਿੰਘ ਰਾਣਾ ਨੂੰ ਪਿੰਡ ਈਸੜੂ ਪੁੱਜਣ ’ਤੇ ਫੁੱਲਾਂ ਦੀ ਵਰਖਾ ਕਰਦਿਆਂ ਖੁੱਲ੍ਹੀ ਜੀਪ ਵਿੱਚ ਬਿਠਾ ਕੇ ਵਾਹਨਾਂ ਦੇ ਕਾਫਲੇ ਰਾਹੀਂ ਪਿੰਡ ਪੰਜਰੁੱਖਾ ਵਿੱਚ ਲਿਜਾਇਆ ਗਿਆ। ਇਥੇ ਉਨ੍ਹਾਂ ਕਿਹਾ ਕਿ ਉਸ ਨੂੰ ਵਿਸ਼ਵਾਸ ਨਹੀਂ ਸੀ ਕਿ ਉਸ ਨੇ ਇੰਨਾ ਵੱਡਾ ਕਾਰਜ ਕਰ ਦਿੱਤਾ ਹੈ। ਉਸ ਨੇ ਤਾਂ ਸਿਰਫ ਆਪਣਾ ਫਰਜ਼ ਅਦਾ ਕੀਤਾ ਸੀ, ਪਰ ਉਸ ਦੀ ਜ਼ਿੰਦਗੀ ਦਾ ਅੱਜ ਸਭ ਤੋਂ ਵੱਡਾ ਦਿਨ ਹੈ। ਉਨ੍ਹਾਂ ਕਿਹਾ ਕਿ ਅੱਗੋਂ ਵੀ ਜੇ ਉਸ ਨੂੰ ਜ਼ਿੰਦਗੀ ਵਿੱਚ ਐਸੀ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਉਹ ਪਿੱਛੇ ਨਹੀਂ ਹਟੇਗਾ। ਇਸ ਮੌਕੇ ਰੁਪਿੰਦਰ ਜਲਾਲ ਦਾ ਸੋਨੇ ਦੀ ਮੁੰਦਰੀ ਨਾਲ ਅਤੇ ਹਰਦੀਪ ਰੌਣੀ, ਨੰਬਰਦਾਰ ਨਰਪਿੰਦਰ ਸਿੰਘ ਰੌਣੀ, ਦਵਿੰਦਰ ਸਿੰਘ ਪੰਜਰੁੱਖਾ ਅਤੇ ਗੁਰਮੇਲ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਹਰਦੀਪ ਸਿੰਘ ਗਿੱਲ, ਜਥੇ ਅਮਰੀਕ ਸਿੰਘ ਈਸੜੂ, ਗੁਰਜੀਤ ਸਿੰਘ ਕਰੌਦੀਆਂ, ਹਰਵਿੰਦਰ ਸਿੰਘ ਬਿਵੇਕੀ, ਨੰਬਰਦਾਰ ਪ੍ਰਭਜੋਤ ਸਿੰਘ, ਬਲਪ੍ਰੀਤ ਸਿੰਘ ਯੂਐੱਸਏ ਹਾਜ਼ਰ ਸਨ।