ਦੇਵਿੰਦਰ ਸਿੰਘ ਜੱਗੀ
ਪਾਇਲ, 3 ਸਤੰਬਰ
ਪਿੰਡ ਰਾਣੋ ਦੇ ਗੁਰਦੁਆਰੇ ਵਿੱਚ ਹੋਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦੋਰਾਹਾ ਦੀ ਮੀਟਿੰਗ ’ਚ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰ ਤੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਪਰਮਵੀਰ ਸਿੰਘ ਘਲੋਟੀ ਵੱਲੋਂ ਘਰੇਲੂ ਰੁਝੇਵਿਆਂ ਕਾਰਨ ਦਿੱਤੇ ਗਏ ਅਸਤੀਫ਼ੇ ਕਾਰਨ ਅੱਜ ਮੀਟਿੰਗ ਵਿਚ ਸਰਬਸੰਮਤੀ ਨਾਲ ਬਲਾਕ ਦੋਰਾਹਾ ਕਮੇਟੀ ਦੀ ਚੋਣ ਕੀਤੀ ਗਈ। ਇਸ ਤਹਿਤ ਹਾਕਮ ਸਿੰਘ ਜਰਗੜੀ ਨੂੰ ਕਨਵੀਨਰ, ਰਵਨਦੀਪ ਸਿੰਘ ਘਲੋਟੀ ਨੂੰ ਕੋ ਕਨਵੀਨਰ ਅਤੇ ਜਸਬੀਰ ਸਿੰਘ ਅਸਗਰੀਪੁਰ ਨੂੰ ਖਜ਼ਾਨਚੀ ਚੁਣਿਆ ਗਿਆ। ਇਸੇ ਤਰ੍ਹਾਂ ਕਮਲਜੀਤ ਸਿੰਘ ਗਿੱਦੜੀ, ਦਲਜੀਤ ਸਿੰਘ ਘੁਡਾਣੀ ਕਲਾਂ, ਜਗਦੇਵ ਸਿੰਘ ਨਸਰਾਲੀ, ਭਾਗ ਸਿੰਘ ਕਟਾਰੀ, ਕਮਲਜੀਤ ਸਿੰਘ ਗਿੱਦੜੀ, ਸੁਖਵਿੰਦਰ ਸਿੰਘ ਬਿਲਾਸਪੁਰ, ਸੰਦੀਪ ਸਿੰਘ ਬੀਜਾ, ਗੁਰਜੀਤ ਸਿੰਘ ਰਾਣੋ, ਜ਼ੋਰਾ ਸਿੰਘ ਭੱਠਲ, ਪਰਮਿੰਦਰ ਸਿੰਘ ਘੁਡਾਣੀ ਖੁਰਦ, ਅਵਤਾਰ ਸਿੰਘ ਜਰਗੜੀ, ਮਨਪ੍ਰੀਤ ਸਿੰਘ ਘਣਗਸ, ਗੁਰਮਿੰਦਰ ਸਿੰਘ ਭੱਠਲ ਤੇ ਰਾਏ ਸਿੰਘ ਕਮੇਟੀ ਮੈਂਬਰ ਚੁਣੇ ਗਏ।