ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 21 ਦਸੰਬਰ
ਨਜ਼ਦੀਕੀ ਐੱਮਐੱਲਡੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਦੇ ਐਲੀਮੈਂਟਰੀ ਵਿੰਗ ਵੱਲੋਂ ਅੱਜ ਅਥਲੈਟਿਕ ਮੀਟ ਕਰਵਾਈ ਗਈ। ਇਸ ਵਿੱਚ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਸਕੂਲ ਦੀ ਬੈਂਡ ਟੀਮ ਨੇ ਬਹੁਤ ਸ਼ਾਨਦਾਰ ਪੇਸ਼ਕਾਰੀ ਕੀਤੀ। ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਸੌ ਮੀਟਰ ਹਰਡਲ ਦੌੜ ਵਿੱਚ ਹਿੱਸਾ ਲਿਆ, ਜਿਸ ਵਿੱਚ ਹਰਕਮਲ ਸਿੰਘ ਨੇ ਪਹਿਲਾ, ਤਨਵੀਰ ਸਿੰਘ ਨੇ ਦੂਸਰਾ ਅਤੇ ਕੁਲਜੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸੱਤਵੀਂ ਦੀਆਂ ਵਿਦਿਆਰਥਣਾਂ ਨੇ 100 ਮੀਟਰ ਸਪੂਨ ਅਤੇ ਪਟੈਟੋ ਦੌੜ ’ਚ ਭਾਗ ਲਿਆ ਅਤੇ ਅਵਨੀਤ ਕੌਰ ਨੇ ਪਹਿਲਾ, ਹਰਨੂਰ ਕੌਰ ਨੇ ਦੂਸਰਾ ਅਤੇ ਦਲਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਸੌ ਮੀਟਰ ਸ਼ੂਅ ਅਤੇ ਸੌਕਸ ਦੌੜ ਵਿੱਚ ਭਾਗ ਲਿਆ, ਜਿਸ ’ਚੋਂ ਅਮਨਜੋਤ ਸਿੰਘ ਨੇ ਪਹਿਲਾ ਸਥਾਨ, ਜਦੋਂਕਿ ਇੰਦਰਜੀਤ ਸਿੰਘ ਅਤੇ ਗੁਰਸਿਮਰਨ ਸਿੰਘ ਨੇ ਕ੍ਰਮਵਾਰ ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪੰਜਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ 100 ਮੀਟਰ ਸਕਿੱਪਿੰਗ ਦੌੜ ਵਿੱਚ ਭਾਗ ਲਿਆ, ਜਿਸ ਵਿੱਚ ਪਰੀਨੂਰ ਕੌਰ ਅੱਵਲ ਰਹੀ, ਅਵੀਜੋਤ ਕੌਰ ਨੇ ਦੂਸਰਾ ਅਤੇ ਗੁਰਲੀਨ ਕੌਰ ਨੂੰ ਤੀਸਰਾ ਸਥਾਨ ਪ੍ਰਾਪਤ ਕੀਤਾ।
ਆਕਸਫੋਰਡ ਸਕੂਲ ਦੇ ਖਿਡਾਰੀਆਂ ਵੱਲੋਂ ਜਿੱਤਾਂ ਦਰਜ
ਪਾਇਲ (ਪੱਤਰ ਪ੍ਰੇਰਕ): ਪੁਲੀਸ ਜ਼ਿਲ੍ਹਾ ਖੰਨਾ ਐਂਟੀ ਡਰੱਗ ਅਥਲੈਟਿਕਸ ਮੁਕਾਬਲਿਆਂ ਵਿੱਚ ਆਕਸਫੋਰਡ ਸਕੂਲ ਪਾਇਲ ਦੇ ਖਿਡਾਰੀਆਂ ਨੇ ਜਿੱਤਾਂ ਦਰਜ ਕਰ ਕੇ ਨਾਮਣਾ ਖੱਟਿਆ। ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਐੱਸਪੀ ਗੁਰਪ੍ਰੀਤ ਕੌਰ ਪੁਰੇਵਾਲ ਦੀ ਅਗਵਾਈ ਹੇਠ ਨੌਜਵਾਨੀ ਨੂੰ ਨਸ਼ਾਮੁਕਤ ਕਰਨ ਲਈ ਅਥਲੈਟਿਕਸ ਮੁਕਾਬਲੇ ਕਰਵਾਉਣਾ ਇੱਕ ਚੰਗਾ ਉਪਰਾਲਾ ਹੈ। ਆਕਸਫੋਰਡ ਸਕੂਲ ਦੇ ਕੋਚ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਤਿੰਨ ਹਜ਼ਾਰ ਅਥਲੀਟਾਂ ਨੇ ਭਾਗ ਲਿਆ। ਆਕਸਫੋਰਡ ਸਕੂਲ ਦੇ ਕਰਨਦੀਪ ਸਿੰਘ ਨੇ 100 ਮੀਟਰ ਦੌੜ ’ਚ ਪਹਿਲਾ, ਐਸ਼ਵਜੀਤ ਕੌਰ ਨੇ ਸ਼ਾਟਪੁੱਟ ਵਿੱਚ ਪਹਿਲਾ, ਏਂਜਲ ਨੇ 800 ਮੀਟਰ ਦੌੜ ’ਚ ਦੂਜਾ, ਹੁਸਨਦੀਪ ਕੌਰ ਨੇ 100 ਮੀਟਰ ਦੌੜ ਵਿੱਚ ਦੂਜਾ, ਹਰਸਿਮਰਨ ਕੌਰ ਨੇ ਲੰਬੀ ਛਾਲ ਵਿੱਚ ਤੀਜਾ ਸਥਾਨ ਹਾਸਲ ਕੀਤਾ। ਜੇਤੂ ਖਿਡਾਰੀਆਂ ਦੇ ਸਕੂਲ ਪੁੱਜਣ ’ਤੇ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਵਿਜੈ ਕਪੂਰ ਅਤੇ ਸਮੂਹ ਸਟਾਫ ਨੇ ਸ਼ਾਨਦਾਰ ਸਵਾਗਤ ਕੀਤਾ।