ਪੱਤਰ ਪ੍ਰੇਰਕ
ਰਾਏਕੋਟ, 23 ਅਪਰੈਲ
ਹਿਊਮਨ ਬੌਡੀ ਔਨਰਜ਼ (ਐਚਬੀਓ ਗਰੁੱਪ) ਵੱਲੋਂ ਬੀਡੀਪੀਓ ਦਫ਼ਤਰ ਰਾਏਕੋਟ ਵਿਚ ਕੋਵਿਡ-19 ਦੇ ਚੱਲਦਿਆਂ ਲੋਕਾਂ ’ਚ ਵਧ ਰਹੇ ਮਾਨਸਿਕ ਤਣਾਅ, ਬਲੱਡ ਪ੍ਰੈਸ਼ਰ, ਸੂਗਰ ਤੇ ਸਰਵਾਈਕਲ ਆਦਿ ਬਿਮਾਰੀਆਂ ਸਬੰਧੀ ਬੀਡੀਪੀਓ ਰੁਪਿੰਦਰਜੀਤ ਕੌਰ ਦੀ ਦੇਖ-ਰੇਖ ਹੇਠ ਸਰਪੰਚਾਂ-ਪੰਚਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਇਆ ਗਿਆ।
ਇਸ ਮੌਕੇ ਡਾ. ਗੁਰਿੰਦਰ ਸਿੰਘ ਅਟਵਾਲ, ਡਾ. ਨਵੀਨ ਸੱਭਰਵਾਲ ਨੇ ਦੱਸਿਆ ਕਿ ਜਿਹੜੇ ਲੋਕ ਮਾਨਸਿਕ ਤਣਾਓ, ਬਲੱਡ ਪ੍ਰੈਸ਼ਰ, ਸੂਗਰ, ਸਰਵਾਈਕਲ ਆਦਿ ਬਿਮਾਰੀਆਂ ਗ੍ਰਿਫ਼ਤ ’ਚ ਆ ਜਾਂਦੇ ਹਨ, ਉਹ ਕਿਵੇਂ ਕਸਰਤ ਅਤੇ ਨੈਚਰੋਪੈਥੀ ਰਾਹੀਂ ਰਾਹਤ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਤੋਂ ਵੀ ਡਰਨ ਦੀ ਲੋੜ ਨਹੀਂ ਹੈ, ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਐਚਬੀਓ ਗਰੁੱਪ ਵੱਲੋਂ ਸਰਬੱਤ ਦੇ ਭਲੇ ਲਈ ਇਹ ਕੈਂਪ ਮੁਫ਼ਤ ਲਗਾਏ ਜਾਂਦੇ ਹਨ। ਇਸ ਮੌਕੇ ਪਟਵਾਰੀ ਕੁਲਦੀਪ ਸਿੰਘ, ਐਸਈਪੀਓ ਬਲਜੀਤ ਸਿੰਘ, ਏਪੀਓ ਰਮਨਦੀਪ ਕੌਰ, ਕੇਵਲ ਕ੍ਰਿਸ਼ਨ ਜੇਈ, ਬਰਿੰਦਰ ਸਿੰਘ, ਕੇਵਲ ਸਿੰਘ, ਜਸਵੰਤ ਸਿੰਘ, ਸੰਦੀਪ ਸਿੰਘ, ਜਗਮੀਤ ਸਿੰਘ, ਗੁਰਦੀਪ ਸਿੰਘ, ਮੇਜਰ ਸਿੰਘ, ਦਰਸ਼ਨ ਮਾਨ ਹਾਜ਼ਰ ਸਨ।