ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਫਰਵਰੀ
ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਿਵਲ ਹਸਪਾਤਲ ਵਿੱਚ ਜਿਲ੍ਹੇ ਭਰ ਵਿੱਚ ਸ਼ੁਰੂ ਹੋਣ ਵਾਲੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮਨੀਸ਼ਾ ਖੰਨਾ ਨੇ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਕੀਤੀ। ਇਹ ਮੁਹਿੰਮ 1 ਮਾਰਚ ਤੱਕ ਜਾਰੀ ਰਹੇਗੀ। ਇਸ ਮੁਹਿੰਮ ਤਹਿਤ ਪੰਜ ਸਾਲ ਤੱਕ ਦੇ 47,9903 ਬੱਚਿਆਂ ਨੂੰ ਪੋਲੀਓ ਤੋਂ ਅਗਾਊਂ ਬਚਾਅ ਲਈ ਦਵਾਈ ਦੀਆਂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ। ਇਸ ਮੁਹਿੰਮ ਨੂੰ ਨੇਪਰੇ ਚੜ੍ਹਾਉਣ ਲਈ ਜ਼ਿਲ੍ਹੇ ਭਰ ਦੀਆਂ 2,760 ਟੀਮਾਂ ਅਤੇ 506 ਸੁਪਰਵਾਈਜ਼ ਲਗਾਏ ਗਏ ਹਨ। ਸੋਮਵਾਰ ਤੋਂ ਘਰ-ਘਰ ਜਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਬੂੰਦਾਂ ਪਿਲਾਈਆਂ ਜਾਣਗੀਆਂ। ਪੇਡੂ ਖੇਤਰਾਂ ਵਿੱਚ ਇਹ ਮੁਹਿੰਮ ਤਿੰਨ ਦਿਨ ਅਤੇ ਲੁਧਿਆਣਾ ਸ਼ਹਿਰ, ਸਾਹਨੇਵਾਲ ਅਤੇ ਕੂੰਮਕਲਾਂ ਦੇ ਅਰਬਨ ਇਲਾਕਿਆਂ ਵਿੱਚ ਇਹ ਮੁਹਿੰਮ ਪੰਜ ਦਿਨ ਚੱਲੇਗੀ। ਜਇਸ ਮੌਕੇ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਅਮਰਜੀਤ ਕੌਰ, ਡਬਲਿਊਐੱਚਓ ਦੇ ਐੱਸਐੱਮਓ ਡਾ. ਸੁਦਾ ਵਾਸੂਦੇਵ ਤੋਂ ਇਲਾਵਾ ਹੋਰ ਸਟਾਫ਼ ਵੀ ਹਾਜ਼ਰ ਸੀ।