ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 20 ਦਸੰਬਰ
ਯੂਰਪ ਦੇ ਰੋਮਾਨੀਆ ’ਚ ਹੋਈ ਕਰਾਟੇ ਚੈਂਪੀਅਨਸ਼ਿਪ ’ਚ ਭਾਰਤ ਦੀ ਪ੍ਰਤੀਨਿਧਤਾ ਕਰਦੇ ਹੋਏ ਜ਼ਿਲ੍ਹਾ ਲੁਧਿਆਣਾ ਦੇ ਦੋ ਖਿਡਾਰੀਆਂ ਨੇ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ ਹਨ। ਸਬ-ਜੂਨੀਅਰ ਮੁਕਾਬਲੇ ’ਚ ਦੇਸ਼ ਦੀ ਝੋਲੀ ਦੋ ਤਗਮੇ ਪਾਉਣ ਵਾਲੇ ਇਹ ਦੋਵੇਂ ਖਿਡਾਰੀ ਪੀਸ ਪਬਲਿਕ ਸਕੂਲ ਦੇ ਵਿਦਿਆਰਥੀ ਹਨ। ਇਨ੍ਹਾਂ ’ਚੋਂ ਚਾਂਦੀ ਤਗਮਾ ਜੇਤੂ ਅਕਸ਼ਿਤ ਝੰਜੀ ਦਾ ਮੁਕਾਬਲਾ ਸਪੇਨ ਦੇ ਖਿਡਾਰੀ ਨਾਲ ਹੋਇਆ। ਜਗਰਾਉਂ ਦੇ ਰਹਿਣ ਵਾਲੇ ਪਰਮਜੀਤ ਸਿੰਘ ਗਰੇਵਾਲ ਪੁੱਤਰ ਗੁਰਮੀਤ ਸਿੰਘ ਗੀਤਾ ਗਰੇਵਾਲ ਨੇ ਕੈਨੇਡਾ ਦੇ ਖਿਡਾਰੀ ਨੂੰ ਹਰਾਇਆ ਅਤੇ ਕਾਂਸੀ ਦਾ ਤਗਮਾ ਜਿੱਤਿਆ। ਇਨ੍ਹਾਂ ਦੇ ਕੋਚ ਰਾਜੀਵ ਚੌਧਰੀ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਨਵੇਂ ਸਰੂਪ ਦੇ ਖਤਰੇ ਦੇ ਬਾਵਜੂਦ ਯੂਰਪ ਦੀ ਧਰਤੀ ’ਤੇ ਜਾ ਕੇ ਇਨ੍ਹਾਂ ਦੋਹਾਂ ਖਿਡਾਰੀਆਂ ਨੇ ਦੇਸ਼ ਦਾ ਝੰਡਾ ਤੇ ਨਾਂ ਬੁਲੰਦ ਕੀਤਾ ਹੈ। ਦੇਸ਼ ਪਰਤਣ ਤੋਂ ਬਾਅਦ ਜਗਰਾਉਂ ਪੁੱਜੇ ਖਿਡਾਰੀ ਪਰਮੀਤ ਸਿੰਘ ਗਰੇਵਾਲ ਨੂੰ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਬਿ ਨੇ ਸਨਮਾਨਿਤ ਕੀਤਾ। ਇਸ ਮੌਕੇ ਬੀਰਇੰਦਰ ਸਿੰਘ ਗਿੱਲ, ਹਰਮੀਤ ਸਿੰਘ ਹੈਰੀ, ਹਰਪ੍ਰੀਤ ਸਿੰਘ ਧਾਲੀਵਾਲ, ਗੁਰਮੀਤ ਸਿੰਘ ਗਰੇਵਾਲ ਆਦਿ ਮੌਜੂਦ ਸਨ।