ਪਾਇਲ
ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਅੱਜ ਜੈਪੁਰਾ, ਗੁਰਥਲੀ, ਦੀਪ ਨਗਰ, ਰੌਲ, ਘੁਡਾਣੀ ਕਲਾਂ, ਘਲੋਟੀ, ਜਰਗੜੀ, ਚੀਮਾ, ਦਾਊਮਾਜਰਾ ਤੇ ਜੱਲਾ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਇਸ ਮੌਕੇ ਪਿੰਡ ਜੱਲਾ ਵਿੱਚ ਐੱਸਸੀ ਧਰਮਸ਼ਾਲਾ ਦੇ ਸ਼ੈੱਡ ਅਤੇ ਪਖਾਨਿਆਂ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦਾ ਮੁੱਖ ਉਦੇਸ਼ ਪਿੰਡਾਂ-ਸ਼ਹਿਰਾਂ ਦੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਅਪੀਲ ਕੀਤੀ ਕਿ ਉਹ ਪਿੰਡਾਂ ਦੀਆਂ ਪੰਚਾਇਤਾਂ ਸਰਬਸੰਮਤੀ ਨਾਲ ਚੁਣਨ। ਇਸ ਮਗਰੋਂ ਉਨ੍ਹਾਂ ਪਿੰਡ ਰੌਣੀ ’ਚ ਲਾਇਬਰੇਰੀ ਦਾ ਉਦਘਾਟਨ ਵੀ ਕੀਤਾ। -ਪੱਤਰ ਪ੍ਰੇਰਕ