ਪੱਤਰ ਪ੍ਰੇਰਕ
ਪਾਇਲ, 29 ਫਰਵਰੀ
ਪਿੰਡ ਜਰਗੜੀ ਵਿੱਚ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਜੈਨਕੋ ਦੇ ਸੂਬਾ ਚੇਅਰਮੈਨ ਨਵਜੋਤ ਸਿੰਘ ਮੰਡੇਰ ਜਰਗ ਨੇ 7 ਲੱਖ ਰੁਪਏ ਨਾਲ ਬਣੇ ਜਿਮ ਦਾ ਉਦਘਾਟਨ ਕੀਤਾ। ਇਸ ਜਿਮ ਲਈ 5 ਲੱਖ ਰੁਪਏ ਸੰਦੀਪ ਸਿੰਘ ਯੂਐੱਸਏ ਪੁੱਤਰ ਸਮਾਜਸੇਵੀ ਮਾਸਟਰ ਕੇਵਲ ਸਿੰਘ ਜਰਗੜੀ ਤੇ 2 ਲੱਖ ਰੁਪਏ ਸਹਿਕਾਰੀ ਖੇਤੀਬਾੜੀ ਸੁਸਾਇਟੀ ਜਰਗੜੀ ਵੱਲੋਂ ਦਿੱਤੀ ਗਈ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਵਿਕਾਸ ਦੇ ਅਧੂਰੇ ਕੰਮਾਂ ਨੂੰ ਨੇਪਰੇ ਚਾੜ੍ਹਨਾ ਸਰਕਾਰ ਦਾ ਮੁੱਢਲਾ ਫਰਜ਼ ਹੈ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤੇ ਚੇਅਰਮੈਨ ਨਵਜੋਤ ਸਿੰਘ ਜਰਗ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨਜੀਤ ਸਿੰਘ ਪੀਏ, ਦਵਿੰਦਰ ਸਿੰਘ ਜਰਗੜੀ ਬਲਾਕ ਪ੍ਰਧਾਨ, ਅਮਰੀਕ ਸਿੰਘ ਖਾਲਸਾ, ਕਰਮਜੀਤ ਸਿੰਘ ਬਰਮਾਲੀਪੁਰ, ਪ੍ਰਧਾਨ ਦਲਜੀਤ ਸਿੰਘ, ਪ੍ਰਧਾਨ ਗੁਰਪ੍ਰੀਤ ਸਿੰਘ ਜਰਗੜੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।