ਖੰਨਾ:
ਇਥੋਂ ਦੇ ਨੇੜਲੇ ਪਿੰਡ ਮਾਨੂੰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਅੱਜ ਐੱਸਐੱਮਓ ਡਾ. ਰਵੀ ਦੱਤ ਦੀ ਅਗਵਾਈ ਹੇਠਾਂ ਮੈਨਸਟੂਰਅਲ ਹਾਈਜੀਨ ਦਿਵਸ ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਡਾ. ਦੱਤ ਨੇ ਕਿਹਾ ਕਿ ਅਜੇ ਵੀ ਬਹੁਤ ਸਾਰੀਆਂ ਔਰਤਾਂ ਮੈਨਸਟੂਰਅਲ ਹਾਈਜੀਨ ਹੈਲਥ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਤੋਂ ਅਣਜਾਣ ਹਨ ਅਤੇ ਉਨ੍ਹਾਂ ਦੀ ਮਾਮੂਲੀ ਜਿਹੀ ਲਾਪ੍ਰਵਾਹੀ ਉਨ੍ਹਾਂ ਲਈ ਬੱਚੇਦਾਨੀ ਦੇ ਕੈਂਸਰ, ਯੋਨੀ ਦੀ ਲਾਗ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਲਈ ਸਿਰਫ਼ ਇਨ੍ਹਾਂ ਦਿਨਾਂ ਵਿਚ ਸਾਫ਼ ਸਫਾਈ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਇਸ ਮੌਕੇ ਡਾ. ਅੱਛਰਦੀਪ ਨੰਦਾ ਅਤੇ ਗੁਰਦੀਪ ਸਿੰਘ ਨੇ ਮਾਸਿਕ ਦਿਨਾਂ ਵਿਚ ਸੈਨੇਟਰੀ ਨੈਪਕਿਨ ਦੀ ਵਰਤੋਂ, ਕਿਸ਼ੋਰ ਅਵਸਥਾ ਦੌਰਾਨ ਖੂਨ ਦੀ ਕਮੀ ਤੋਂ ਬਚਾਅ ਲਈ ਚੰਗੀ ਖੁਰਾਕ ਦੇ ਮਹੱਤਵ ਅਤੇ ਰਾਸ਼ਟਰੀ ਕਿਸ਼ੋਰ ਸਵਾਰਥ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਰਾਜਵੀਰ, ਰਣਜੀਤ ਕੌਰ, ਨਵਜੋਤ ਕੌਰ, ਮੁਨੀਸ਼ ਗੁਲਾਟੀ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ