ਜਗਰਾਉਂ:
ਸਥਾਨਕ ਲੋਕ ਸੇਵਾ ਸੁਸਾਇਟੀ ਨੇ ਅੱਜ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਨੂੰ ਇਨਵਰਟਰ ਸੈੱਟ ਸਮੇਤ ਹੋਰ ਲੋੜ ਦਾ ਸਾਮਾਨ ਭੇਟ ਕੀਤਾ। ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਹਰ ਸਿੰਘ ਟੱਕਰ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਹੇਠ ਇਹ ਸਾਮਾਨ ਗਊਸ਼ਾਲਾ ਦੇ ਪ੍ਰਬੰਧਕ ਨਵੀਨ ਗੋਇਲ, ਅਜੇ ਗੋਇਲ, ਸੋਨੂੰ ਮਲਹੋਤਰਾ, ਵਿਸ਼ਾਲ ਗੋਇਲ, ਵਿਜੇ ਗਰਗ, ਮੋਹਿਤ ਜੈਨ ਅਤੇ ਹੋਰ ਮੈਂਬਰਾਂ ਨੂੰ ਭੇਟ ਕੀਤਾ ਗਿਆ। ਉਨ੍ਹਾਂ ਲੋਕ ਸੇਵਾ ਸੁਸਾਇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਰਜਿੰਦਰ ਜੈਨ ਕਾਕਾ, ਰਾਜੀਵ ਗੁਪਤਾ, ਨੀਰਜ ਮਿੱਤਲ, ਜਗਦੀਪ ਸਿੰਘ, ਅਨਿਲ ਮਲਹੋਤਰਾ, ਤੀਰਥ ਸਿੰਗਲਾ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ