ਪੱਤਰ ਪ੍ਰੇਰਕ
ਮਾਛੀਵਾੜਾ, 9 ਅਗਸਤ
ਐੱਸਐੱਸ ਜੈਨ ਸਭਾ ਮਾਛੀਵਾੜਾ ਦੇ ਪ੍ਰਧਾਨ ਧਰਮਪਾਲ ਜੈਨ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜੈਨ ਭਾਈਚਾਰੇ ਦੇ ਪਵਿੱਤਰ ਪ੍ਰਯੂਸ਼ਣ ਮਹਾਪਰਵ ’ਤੇ ਬੁੱਚੜਖਾਨੇ ਅਤੇ ਮਾਸ, ਮੱਛੀ ਦੀ ਖਰੀਦੋ-ਫ਼ਰੋਖਤ ਉੱਪਰ ਪੂਰਨ ਤੌਰ ’ਤੇ ਪਾਬੰਦੀ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਭਗਵਾਨ ਮਹਾਵੀਰ ਸਵਾਮੀ ਦੇ ਸੰਦੇਸ਼ ‘ਜੀਓ ਔਰ ਜੀਨੇ ਦੋ’ ਤਹਿਤ ਮਾਸਾਹਾਰੀ ਭੋਜਨ ਤੋਂ ਪ੍ਰਹੇਜ਼ ਕਰਨ ਦੀ ਪ੍ਰੇਰਨਾ ਦਿੰਦਾ ਹੈ। ਪ੍ਰਧਾਨ ਜੈਨ ਨੇ ਕਿਹਾ ਕਿ ਇਸ ਸਾਲ ਪ੍ਰਯੂਸ਼ਣ ਮਹਾਪਰਵ 24 ਅਗਸਤ ਤੋਂ ਲੈ ਕੇ 31 ਅਗਸਤ ਸੰਬਤਸਰੀ ਮਹਾਪਰਵ ਨਾਲ ਸਮਾਪਤ ਹੋਣਗੇ। ਉਨ੍ਹਾਂ ਨੇ ਮਾਸਾਹਾਰੀ ਭੋਜਨ ਵੇਚਣ ਅਤੇ ਪਰੋਸਣ ਵਾਲੇ ਦੁਕਾਨਦਾਰਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਪ੍ਰਯੂਸ਼ਣ ਮਹਾਪਰਵ ਮੌਕੇ ਮੀਟ, ਅੰਡਾ, ਮੱਛੀ ਨਾ ਵੇਚਣ।