ਪੱਤਰ ਪ੍ਰੇਰਕ
ਮਾਛੀਵਾੜਾ, 3 ਸਤੰਬਰ
ਪਿੰਡ ਜੋਧਵਾਲ ਵਿੱਚ ਪ੍ਰਾਚੀਨ ਗੁੱਗਾ ਦਰਬਾਰ ਛਿੰਝ ਕਮੇਟੀ ਵੱਲੋਂ ਇਲਾਕਾ ਨਿਵਾਸੀਆਂ ਅਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਾਲਾਨਾ ਦੰਗਲ ਮੇਲਾ ਕਰਵਾਇਆ ਗਿਆ ਜਿਸ ਵਿੱਚ 75 ਤੋਂ ਵੱਧ ਕੁਸ਼ਤੀਆਂ ਕਰਵਾਈਆਂ ਗਈਆਂ। ਦੰਗਲ ਮੇਲੇ ਵਿੱਚ ਝੰਡੀ ਦੀ ਕੁਸ਼ਤੀ ਜੱਸਾ ਪੱਟੀ ਨੇ ਮੋਨੂੰ ਦਹੀਆ ਨੂੰ ਹਰਾ ਕੇ ਜਿੱਤੀ। ਦੂਜੇ ਨੰਬਰ ਦੀ ਝੰਡੀ ਦੀ ਕੁਸ਼ਤੀ ਗੁਰਨਾਮ ਮਾਛੀਵਾੜਾ ਨੇ ਜੋਤ ਲੱਲੀਆਂ ਨੂੰ ਹਰਾ ਕੇ ਜਿੱਤੀ। ਦੰਗਲ ਮੇਲੇ ਦਾ ਅੱਖੀਂ ਡਿੱਠਾ ਹਾਲ ਮਨਜੀਤ ਸਿੰਘ ਕੰਗ ਨੇ ਸੁਣਾਇਆ। ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕਰਨ ਦੀ ਰਸਮ ਬਾਬਾ ਦੀਪਾ ਫਲਾਹੀ, ਪ੍ਰਧਾਨ ਨਰਿੰਦਰ ਸ਼ਰਮਾ, ਯੋਗੇਸ਼ ਸ਼ਰਮਾ, ਸੁਖਵਿੰਦਰ ਸੁੱਖੀ, ਟੇਕ ਚੰਦ ਸ਼ਰਮਾ, ਲੱਕੀ ਸੈਣੀ, ਛਿੰਦਰਪਾਲ ਮੁਗਲੇਵਾਲ, ਬਲਵਿੰਦਰ ਸਿੰਘ ਘੁੰਮਣ, ਸੋਨੂੰ ਨਾਗਰਾ, ਗੁਰਪ੍ਰੀਤ ਸਿੰਘ ਸੈਣੀ, ਪਿੰਟੂ ਸ਼ਰਮਾ, ਪੱਪਲ ਸ਼ਰਮਾ, ਗਾਂਧੀ ਮੁਗਲੇਵਾਲ, ਬੰਟੀ ਰਾਣਾ ਤੇ ਬੱਬੂ ਸੈਣੀ ਨੇ ਨਿਭਾਈ। ਇਸ ਮੌਕੇ ਬਾਬਾ ਰਣਜੀਤ ਸਿੰਘ, ਮਨਸਾ ਕੋਚ, ਦਵਿੰਦਰ ਇਟਲੀ, ਵਿਪਨ ਕੈਨੇਡਾ, ਅਮਨ ਕੈਨੇਡਾ, ਮਨੀ ਘੁਮਾਣ, ਰਣਜੀਤ ਸਿੰਘ ਜਾਤੀਵਾਲ, ਸਹਾਇਕ ਥਾਣੇਦਾਰ ਬੂਟਾ ਸਿੰਘ, ਬਿੰਦਰ ਇਟਲੀ, ਅਵਤਾਰ ਸਿੰਘ ਘੁੰਮਣ ਅਤੇ ਗੁਰਦੀਪ ਸਿੰਘ ਰੂੜੇਵਾਲ ਮੌਜੂਦ ਸਨ। ਪ੍ਰਧਾਨ ਨਰਿੰਦਰ ਸ਼ਰਮਾ ਨੇ ਪੰਚਾਇਤਾਂ, ਦਰਸ਼ਕਾਂ ਤੇ ਪਹਿਲਵਾਨਾਂ ਦਾ ਧੰਨਵਾਦ ਕੀਤਾ।