ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 26 ਨਵੰਬਰ
ਪੀਏਡੀਬੀ ਪ੍ਰਬੰਧਕ ਕਮੇਟੀ ਦੀ ਚੋਣ ਰਿਟਰਨਿੰਗ ਅਫ਼ਸਰ ਹਰਜੀਤ ਸਿੰਘ ਅਤੇ ਸੰਦੀਪ ਕੌਰ ਦੀ ਅਗਵਾਈ ਹੇਠ ਕਰਵਾਈ ਗਈ, ਜਿਸ ਵਿਚ ਕਾਂਗਰਸ ਦੇ ਉਮੀਦਵਾਰ ਸਾਰੇ 9 ਜ਼ੋਨਾਂ ਤੋਂ ਨਿਰਵਿਰੋਧ ਚੁਣੇ ਗਏ। ਇਸ ਮੌਕੇ ਬਰਜਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਵੱਲੋਂ 7 ਜ਼ੋਨਾਂ ਤੋਂ ਵੱਖ ਵੱਖ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਪਰ ਇਸ ਧਿਰ 6 ਉਮੀਦਵਾਰਾਂ ਦਾ ਬੈਂਕ ਨਾਲ ਕੋਈ ਵੀ ਲੈਣ ਦੇਣ ਨਹੀਂ ਚੱਲ ਰਿਹਾ, ਜਿਸ ਕਾਰਨ ਚੋਣ ਅਨੁਸਾਰ ਐਕਟਿਵ ਮੈਂਬਰ ਨਹੀਂ ਮੰਨੇ ਜਾ ਸਕਦੇ ਸਨ। ਇਨ੍ਹਾਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ। ਉਨ੍ਹਾਂ ਕਿਹਾ ਕਿ ਕਾਂਗਰਸੀ ਧਿਰ ਵੱਲੋਂ ਜ਼ੋਨ ਰਾਮਪੁਰ ਤੋਂ ਗੁਲਜ਼ਾਰ ਸਿੰਘ, ਕੱਦੋਂ ਤੋਂ ਦਿਲਬਾਗ ਸਿੰਘ, ਬੁਆਣੀ ਤੋਂ ਕਰਮਜੀਤ ਸਿੰਘ, ਘੁਡਾਣੀ ਕਲਾਂ ਤੋਂ ਛੱਜਵੀਰ ਸਿੰਘ, ਧਮੋਟ ਕਲਾ ਤੋਂ ਤਪਿੰਦਰ ਸਿੰਘ ਗਿੱਲ, ਅਲੂਣਾ ਤੋਲਾ ਤੋਂ ਆਸ਼ਾ ਰਾਣੀ, ਸਿਹੋੜਾ ਤੋਂ ਬਲਦੇਵ ਸਿੰਘ, ਪਾਇਲ ਤੋਂ ਹਰਮੀਤ ਕੌਰ ਅਤੇ ਰੌਣੀ ਤੋਂ ਅਮਨਦੀਪ ਕੌਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ, ਜੋ ਬਿਨ੍ਹਾਂ ਮੁਕਾਬਲਾ ਜਿੱਤਣ ਵਿਚ ਸਫ਼ਲ ਰਹੇ। ਇਸ ਮੌਕੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਬੈਂਕ ਚੋਣ ਜਿੱਤਣ ਵਾਲੇ ਉਮੀਦਵਾਰਾਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਕਿਹਾ ਕਿ ਇਸ ਜਿੱਤ ਤੋਂ ਸਪੱਸ਼ਟ ਹੈ ਕਿ ਪੰਜਾਬ ਵਿਚ ਲੋਕ ਮੁੜ ਕਾਂਗਰਸ ਨੂੰ ਸੱਤਾ ਵਿਚ ਲਿਆਉਣ ਲਈ ਉਤਾਵਲੇ ਹਨ। ਇਸ ਮੌਕੇ ਚੇਅਰਮੈਨ ਬੰਤ ਸਿੰਘ ਦੋਬੁਰਜੀ, ਯਾਦਵਿੰਦਰ ਸਿੰਘ ਜੰਡਾਲੀ, ਮਲਕੀਤ ਸਿੰਘ, ਹਰਮਿੰਦਰ ਸਿੰਘ, ਰਾਜਵੀਰ ਸਿੰਘ, ਦਲਜੀਤ ਸਿੰਘ, ਕਰਮਜੀਤ ਸਿੰਘ, ਮਨਦੀਪ ਮਨੀ, ਗੁਰਜੈਪਾਲ ਸਿੰਘ, ਕੁਲਵੀਰ ਸਿੰਘ ਹਾਜ਼ਰ ਸਨ।