ਜੋਗਿੰਦਰ ਸਿੰਘ ਓਬਰਾਏ
ਖੰਨਾ, 1 ਦਸੰਬਰ
ਅੱਜ ਇਥੇ ਪਾਵਰਕੌਮ ਨਾਲ ਸਬੰਧਤ ਜੱਥੇਬੰਦੀਆਂ ਦੇ ਕਾਮਿਆਂ ਨੇ ਸਰਕਲ ਖੰਨਾ ਦੇ ਦਫ਼ਤਰ ਅੱਗੇ ਰੋਸ ਰੈਲੀ ਕੱਢੀ। ਇਸ ਮੌਕੇ ਕਰਤਾਰ ਚੰਦ, ਅਵਤਾਰ ਸਿੰਘ, ਮੱਖਣ ਸਿੰਘ, ਹਰਜਿੰਦਰ ਸਿੰਘ ਅਤੇ ਦਲਜੀਤ ਸਿੰਘ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਦੇ ਪੇ-ਬੈਂਡ ਦਾ ਸਰਕੂਲਰ ਜਾਰੀ ਕਰਕੇ ਬਿਨ੍ਹਾਂ ਦੇਰੀ ਲਾਗੂ ਕੀਤਾ ਜਾਵੇ, ਮੁਲਾਜ਼ਮਾਂ ਤੇ ਪੈਨਸ਼ਨਰ ਬਿਨ੍ਹਾਂ ਦੇਰੀ ਜਾਰੀ ਕੀਤੀ ਜਾਵੇ, ਪਟਿਆਲਾ ਸਰਕਲ ਤੋਂ ਡਿਸਮਿਸ ਕੀਤੇ ਸਾਥੀ ਬਿਨ੍ਹਾਂ ਸ਼ਰਤ ਬਹਾਲ ਕੀਤੇ ਜਾਣ, 33 ਫੀਸਦੀ ਪੈਨਸ਼ਨ ਕਟੌਤੀ ਦਾ ਫੈਸਲਾ ਵਾਪਸ ਲੈਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਰਿਟਾਇਰ ਮੁਲਾਜ਼ਮਾਂ ਨੂੰ ਬਿਜਲੀ ਯੂਨਿਟ ਵਿਚ ਛੋਟ ਦਿੱਤੀ ਜਾਵੇ, ਸੇਵਾ ਸ਼ਰਤਾਂ ਵਿਚ ਕੀਤੀ ਕੀਤੀ ਤਬਦੀਲੀ ਰੱਦ ਕੀਤੀ ਜਾਵੇ, 44 ਲੇਬਰ ਕੋਡ ਤੋੜ ਕੇ ਬਣਾਏ 4 ਕੋਡ ਰੱਦ ਕੀਤੇ ਜਾਣ, ਖਾਲੀ ਅਸਾਮੀਆਂ ਪੱਕੀ ਭਰਤੀ ਰਾਹੀਂ ਭਰੀਆ ਜਾਣ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ। ਇਸ ਮੌਕੇ ਜਗਦੇਵ ਸਿੰਘ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਦੀਪ ਸਿੰਘ, ਜਸਵੰਤ ਸਿੰਘ, ਕੁਲਵਿੰਦਰ ਸਿੰਘ, ਅਰਵਿੰਦਰ ਸਿੰਘ, ਰਾਕੇਸ਼ ਕੁਮਾਰ, ਸ਼ਕਤੀ ਸਿੰਘ, ਰਾਮਇੰਦਰਪਾਲ ਸਿੰਘ, ਰਾਜ ਸਿੰਘ, ਮਨਪ੍ਰੀਤ ਸਿੰਘ, ਸ਼ੇਰ ਸਿੰਘ, ਨਵਜੋਤ ਕੁਮਾਰ, ਬਹਾਦਰ ਸਿੰਘ, ਜਗਜੀਤ ਸਿੰਘ, ਗੁਰਪਿੰਦਰ ਸਿੰਘ, ਰਾਜਵੀਰ ਸਿੰਘ, ਹਰਜਿੰਦਰ ਸਿੰਘ, ਮਨੀ ਰਾਮ ਨੇ ਸੰਬੋਧਨ ਕੀਤਾ।