ਜੋਗਿੰਦਰ ਸਿੰਘ ਓਬਰਾਏ
ਖੰਨਾ, 30 ਨਵੰਬਰ
ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲੀਸ ਸਿਪਾਹੀਆਂ ਦੀ ਭਰਤੀ ਵਿਚ ਗੜਬੜੀ ਦੇ ਦੋਸ਼ ਲਾਉਂਦਿਆਂ ਨੌਜਵਾਨਾਂ ਤੇ ਮੁਟਿਆਰਾਂ ਵੱਲੋਂ ਇਥੋਂ ਦੇ ਲਲਹੇੜੀ ਰੋਡ ਚੌਕ ਵਿਖੇ ਧਰਨਾ ਲਗਾ ਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ 25 ਤੋਂ 30 ਫ਼ੀਸਦੀ ਨੰਬਰ ਵਾਲੇ ਵਿਦਿਆਰਥੀਆਂ ਨੂੰ ਸੱਦਿਆ ਜਾ ਰਿਹਾ ਹੈ ਪਰ 60 ਫ਼ੀਸਦੀ ਵਾਲੇ ਕਈ ਨੌਜਵਾਨਾਂ ਨੂੰ ਛੱਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਾਂ ਤਾਂ ਓਪਨ ਟਰਾਇਲ ਲਵੇ ਜਾਂ ਨੌਕਰੀਆਂ ਦਾ ਕੋਟਾ ਵਧਾ ਕੇ 10 ਹਜ਼ਾਰ ਭਰਤੀ ਕਰੇ। ਇਸ ਦੌਰਾਨ ਐੱਸਐੱਚਓ ਰਵਿੰਦਰ ਕੁਮਾਰ ਨੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਫ਼ਿਰ ਵੀ ਧਰਨਾ ਜਾਰੀ ਰਿਹਾ।