ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਸਤੰਬਰ
ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈੱਨ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਨੇ ਵਿੱਮੈਨ ਡਿਵੈਲਪਮੈਂਟ ਸੈੱਲ, ਪੱਤਰਕਾਰੀ ਅਤੇ ਜਨ ਸੰਚਾਰ ਅਤੇ ਮਨੋਵਿਗਿਆਨ ਵਿਭਾਗਾਂ ਦੇ ਸਹਿਯੋਗ ਨਾਲ ਕੋਲਕਾਤਾ ਕਾਂਡ ਬਾਰੇ ਓਪਨ ਮਾਈਕ ਸੈਸ਼ਨ ਕਰਵਾਇਆ। ਇਸ ਦੌਰਾਨ ਕਾਲਜ ਦੇ ਵਿਭਾਗਾਂ ਦੇ 20 ਤੋਂ ਵੱਧ ਵਿਦਿਆਰਥੀਆਂ ਨੇ ਇਸ ਘਟਨਾ ’ਤੇ ਆਪਣਾ ਗੁੱਸਾ ਕਵਿਤਾਵਾਂ ਅਤੇ ਵਿਚਾਰਾਂ ਦੇ ਰੂਪ ਵਿੱਚ ਪ੍ਰਗਟ ਕੀਤਾ। ਉਨ੍ਹਾਂ ਸਮਾਜ ਵਿੱਚ ਔਰਤਾਂ ਨੂੰ ਸੁਰੱਖਿਅਤ ਰੱਖਣ ਲਈ ਸੁਝਾਅ ਵੀ ਦਿੱਤੇ। ਸੈਸ਼ਨ ਦਾ ਸੰਚਾਲਨ ਸੀਮਾ ਦੁਆ, ਡਾ. ਕੀਰਤੀ ਧਵਨ, ਡਾ. ਸ਼ਿਖਾ ਬਜਾਜ ਅਤੇ ਕੁਸ਼ਾ ਮਹਿਰਾ ਨੇ ਕੀਤਾ।