ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੂੰ ਹਮਲੋਕ ਇਨਕਲੇਵ ਹੰਬੜਾਂ ਰੋਡ ਵਾਸੀ ਹਰਵੰਤ ਸਿੰਘ ਨੇ ਦੱਸਿਆ ਹੈ ਕਿ ਅਮਿਤ ਕੁਮਾਰ ਅਤੇ ਜਗਜੀਤ ਸਿੰਘ ਨੇ ਉਸ ਦੀ ਲੜਕੀ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 11 ਲੱਖ 31 ਹਜ਼ਾਰ 500 ਰੁਪਏ ਲਏ ਸਨ ਪਰ ਉਨ੍ਹਾਂ ਨੇ ਲੜਕੀ ਨੂੰ ਨਾ ਤਾਂ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਅਮਿਤ ਕੁਮਾਰ ਅਹੂਜਾ ਵਾਸੀ ਸ਼ਾਂਤੀ ਨਗਰ ਅਤੇ ਜਗਜੀਤ ਸਿੰਘ ਨਿੱਕੂ ਵਾਸੀ ਏਕਤਾ ਕਲੋਨੀ ਖ਼ਿਲਾਫ਼ ਧੋਖਾਧੜੀ ਕਰਨ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ