ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਸਤੰਬਰ
ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਅੰਗਰੇਜ਼ੀ ਪੱਤਰਕਾਰੀ ਨਾਲ ਜੁੜੇ ਮਨੋਜ ਧੀਮਾਨ ਦਾ ਮਿਨੀ ਕਹਾਣੀ ਸੰਗ੍ਰਹਿ ‘ਯੇ ਮਕਾਨ ਵਿਕਾਊ ਹੈ’ ਅੱਜ ਲੋਕ ਅਰਪਣ ਕੀਤਾ ਗਿਆ। ਇਸ ਪੁਸਤਕ ਵਿੱਚ ਧੀਮਾਨ ਨੇ ਰਾਜਨੀਤੀ, ਧਰਮ, ਆਰਥਿਕ ਸਮੱਸਿਆਵਾਂ, ਸਮਾਜਿਕ ਨਾ-ਬਰਾਬਰੀ, ਪਿਆਰ, ਮਾੜੇ ਰਿਸ਼ਤੇ ਅਤੇ ਮੀਡੀਆ ਵਰਗੇ ਵਿਸ਼ਿਆਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਲਵਲੀ ਯੂਨੀਵਰਸਿਟੀ ਦੇ ਡਾ. ਅਨਿਲ ਕੁਮਾਰ ਪਾਂਡੇ ਨੇ ਕਿਹਾ ਕਿ ਜਿਸ ਤਰ੍ਹਾਂ ਇਹ ਸਾਰੇ ਵਿਸ਼ੇ ਇੱਕ ਦੂਜੇ ਨਾਲ ਜੁੜੇ ਹਨ, ਬਿਲਕੁਲ ਉਸੇ ਤਰ੍ਹਾਂ ਇਹ ਮਿਨੀ ਕਹਾਣੀਆਂ ਇੱਕ-ਇੱਕ ਸਮੱਸਿਆ ਨੂੰ ਪ੍ਰਗਟਾਉਂਦੀਆਂ ਹਨ। ਲੇਖਕ ਧੀਮਾਨ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਉਹ ਵਟਸਐੱਪ ਗਰੁੱਪ ‘ਪਾਠਕ ਮੰਚ’ ਵਿੱਚ ਸ਼ਾਮਲ ਹੋਇਆ। ਇਸ ਗਰੁੱਪ ਵਿੱਚ ਪਾਈਆਂ ਛੋਟੀਆਂ ਕਹਾਣੀਆਂ ਨੇ ਅੱਜ ਕਿਤਾਬ ਦਾ ਰੂਪ ਲੈ ਲਿਆ ਹੈ।