ਕੁੱਪ ਕਲਾਂ
ਵੱਡਾ ਘੱਲੂਘਾਰਾ ਰੋਹੀੜਾ ਗੁਰਦੁਆਰਾ ਸਾਹਿਬ ਵਿਖੇ ਵੱਡਾ ਘੱਲੂਘਾਰਾ ਰੋਹੀੜਾ ਕਲੱਬ ਵੱਲੋਂ ਸਮੂਹਿਕ ਆਨੰਦ ਕਾਰਜ ਅਤੇ ਨਿਕਾਹ ਸਮਾਗਮ ਕਰਵਾਇਆ ਗਿਆ। ਇਸ ਦੌਰਾਨ 7 ਲੋੜਵੰਦ ਜੋੜਿਆਂ ਦੇ ਆਨੰਦ ਕਾਰਜ ਤੇ ਨਿਕਾਹ ਕਰਵਾਏ ਗਏ। ਜੋੜਿਆਂ ਨੂੰ ਕਲੱਬ ਅਤੇ ਪਿੰਡ ਵਾਸੀਆਂ ਨੇ ਘਰੇਲੂ ਵਰਤੋਂ ਦਾ ਸਨਮਾਨ ਦਿੱਤਾ। ਇਸ ਮੌਕੇ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਤੇ ਬਾਬਾ ਕਿਰਪਾਲ ਸਿੰਘ ਦੀ ਸਰਪ੍ਰਸਤੀ ਹੇਠ ਨੇਪਰੇ ਚੜ੍ਹੇ ਸਮਾਗਮ ’ਚ ਕਲੱਬ ਪ੍ਰਧਾਨ ਬਲਵਿੰਦਰ ਸਿੰਘ ਰੋਹੀੜਾ, ਸਾਬਕਾ ਚੇਅਰਮੈਨ ਜਸਬੀਰ ਸਿੰਘ ਦਿਓਲ ਸਰਪ੍ਰਸਤ ਹਰਚੰਦ ਸਿੰਘ, ਸੀਨੀਅਰ ਮੀਤ ਪ੍ਰਧਾਨ ਸ਼ਰਨਾ ਚੱਠਾ ਤੇ ਬਲਜੀਤ ਕੌਰ ਮੋਹਾਲੀ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ