ਲੁਧਿਆਣਾ: ਮੈਸੀ ਯੂਨੀਵਰਸਿਟੀ ਦੇ ਵਿਗਿਆਨੀਆਂ ਡਾ. ਜਸਪ੍ਰੀਤ ਸਿੰਘ ਅਤੇ ਡਾ. ਲਵਦੀਪ ਕੌਰ ਨੇ ਭੋਜਨ ਸਥਿਰਤਾ ਅਤੇ ਬਦਲਵੇਂ ਭੋਜਨ ਪ੍ਰੋਟੀਨ ਬਾਰੇ ਆਪਣੇ ਨਿਰਧਾਰਤ ਵਿਚਾਰ-ਵਟਾਂਦਰਾ ਸੈਸ਼ਨ ਲਈ ਪੀਏਯੂ ਦੇ ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ ਦਾ ਦੌਰਾ ਕੀਤਾ। ਵਿਗਿਆਨੀਆਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਨਵੀਆਂ ਤਕਨੀਕਾਂ ਦੀ ਵਰਤੋਂ ਦੀ ਮਹੱਤਤਾ ਨੂੰ ਦੁਹਰਾਇਆ। ਵਿਭਾਗ ਦੇ ਮੁਖੀ ਡਾ. ਸਵਿਤਾ ਸ਼ਰਮਾ ਨੇ ਭੋਜਨ ਪ੍ਰੋਸੈਸਿੰਗ ਤਕਨਾਲੋਜੀ ਦੇ ਵੱਖ-ਵੱਖ ਖੇਤਰਾਂ ਵਿੱਚ ਉੱਭਰ ਰਹੀਆਂ ਚੁਣੌਤੀਆਂ ਦੀ ਤੇਜ਼ੀ ਨਾਲ ਪਛਾਣ ਕਰਨ ਅਤੇ ਆਪਸੀ ਯਤਨਾਂ ਨਾਲ ਹੱਲ ਕੱਢਣ ਲਈ ਸਹਿਯੋਗ ਕਰਨ ’ਤੇ ਜ਼ੋਰ ਦਿੱਤਾ । -ਖੇਤਰੀ ਪ੍ਰਤੀਨਿਧ