ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 3 ਅਕਤੂਬਰ
ਪੰਜਾਬ ਨੰਬਰਦਾਰਾ ਯੂਨੀਅਨ ਦੀ ਮਹੀਨਾਵਾਰ ਇਕੱਤਰਤਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸ਼ੇਰਪੁਰ ਕਲਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਖੱਟੜਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਜਲਦੀ ਹੀ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਜਾਵੇਗੀ ਜਿਸ ’ਚ ਮੰਗਾਂ ਸਬੰਧੀ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਕਿਲੀ ਨੰਬਰਦਾਰਾਂ ਦੀਆਂ ਮੰਗਾਂ ਨੂੰ ਲੈ ਕੇ ਸੰਜੀਦਾ ਹਨ ਤੇ ਲਗਾਤਾਰ ਸਰਕਾਰ ਨਾਲ ਰਾਬਤਾ ਕਾਇਮ ਰੱਖਿਆ ਹੋਇਆ ਹੈ ਤਾਂ ਕਿ ਇਨ੍ਹਾਂ ਮੰਗਾਂ ਦੀ ਪੂਰਤੀ ਹੋ ਸਕੇ। ਇਸ ਸਮੇਂ ਪਰਮਿੰਦਰ ਸਿੰਘ ਰੂੰਮੀ ਦੀ ਜਗ੍ਹਾ ਨੰਬਰਦਾਰ ਬਲਵੀਰ ਸਿੰਘ ਮਲਕ ਨੂੰ ਯੂਨੀਅਨ ਦੀ ਸਥਾਨਕ ਇਕਾਈ ਦਾ ਜਨਰਲ ਸਕੱਤਰ ਬਣਾਇਆ ਗਿਆ।
ਇਸ ਮੌਕੇ ਪਰਮਿੰਦਰ ਸਿੰਘ ਕਾਉਂਕੇ, ਜਗਦੇਵ ਸਿੰਘ ਗੁਰੂਸਰ, ਜਗਰਾਜ ਸਿੰਘ ਚੀਮਨਾ, ਕੈਪਟਨ ਦਰਸ਼ਨ ਸਿੰਘ ਅਲੀਗੜ੍ਹ, ਬਲਵੀਰ ਸਿੰਘ ਸਵੱਦੀ ਕਲਾਂ, ਪ੍ਰੀਤਮ ਸਿੰਘ ਪੋਨਾ, ਪਵਿੱਤਰ ਸਿੰਘ ਚੀਮਨਾ, ਸਿਮਰਜੀਤ ਸਿੰਘ ਡੱਲਾ, ਪ੍ਰਧਾਨ ਕਰਨੈਲ ਸਿੰਘ ਸਿੱਧਵਾਂ ਬੇਟ ਅਤੇ ਸੋਹਣ ਸਿੰਘ ਬੰਗਸੀਪੁਰਾ ਆਦਿ ਨੰਬਰਦਾਰ ਮੌਜੂਦ ਸਨ।