ਨਿੱਜੀ ਪੱਤਰ ਪ੍ਰੇਰਕ
ਖੰਨਾ, 22 ਜੁਲਾਈ
ਬਿਜਲੀ ਬੋਰਡ ਨਾਲ ਸਬੰਧਤ ਪੈਨਸ਼ਨਰਜ਼ ਐਸੋਸ਼ੀਏਸ਼ਨ ਦੇ ਮੈਬਰਾਂ ਦੀ ਇਕੱਤਰਤਾ ਤਰਸੇਮ ਲਾਲ ਦੀ ਅਗਵਾਈ ਹੇਠ ਹੋਈ। ਇਸ ਵਿਚ ਪੈਨਸ਼ਨਰਾਂ ਨੂੰ ਆਉਂਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਇੰਦਰਜੀਤ ਸਿੰਘ ਅਕਾਲ, ਨੇਤਰ ਸਿੰਘ, ਗੁਰਸੇਵਕ ਸਿੰਘ ਅਤੇ ਰਾਜ ਸਿੰਘ ਨੇ ਪੰਜਾਬ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਤੋਂ ਮੰਗ ਕੀਤੀ ਕਿ 23 ਸਾਲਾ ਅਡਵਾਂਸ ਪ੍ਰਮੋਸ਼ਨ ਇੰਕਰੀਮੈਂਟ ਬਣਦੀ ਮਿਤੀ ਤੋਂ ਦੇਣ, ਦਸੰਬਰ 2011 ਤੋਂ ਪੈਨਸ਼ਨਰਜ਼ ਨੂੰ ਪੇਅ-ਬੈਂਡ ਦੇਣ, ਪੇਅ-ਕਮਿਸ਼ਨ ਦੀ ਰਿਪਰੋਟ ਅਨੁਸਾਰ ਦਸੰਬਰ 15 ਤੋਂ ਰਿਟਾਇਰ ਹੋਏ ਪੈਨਸ਼ਨਰਜ਼ ਨੂੰ ਡੀਏ 113 ਦੀ ਥਾਂ 131 ਫ਼ੀਸਦੀ ਦੇਣ, ਰੀਵਾਈਜ਼ਡ ਪੈਨਸ਼ਨਰਜ਼ 2.59 ਨਾਲ ਗੁਣਾਂਕ ਲਾ ਕੇ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਮੈਡੀਕਲ ਕੈਸਲੈਸ ਸਕੀਮ ਮੁੜ ਚਾਲੂ ਕੀਤੀ ਜਾਵੇ, ਬਿਜਲੀ ਯੂਨਿਟ ਵਿਚ ਰਿਆਇਤ ਆਦਿ। ਉਨ੍ਹਾਂ ਕਿਹਾ ਕਿ 29 ਜੁਲਾਈ ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰੇ ਕੀਤੇ ਜਾਣਗੇ।
ਇਸ ਮੌਕੇ ਮੋਹਨ ਸਿੰਘ, ਹਰਬੰਸ ਸਿੰਘ, ਰਾਮ ਕ੍ਰਿਸ਼ਨ, ਹਰਭੂਲ ਸਿੰਘ, ਸੁਖਵਿੰਦਰ ਸਿੰਘ, ਲਾਭ ਸਿੰਘ, ਨਰਿੰਦਰ ਕੁਮਾਰ, ਸੁਰੇਸ਼ ਕੁਮਾਰ, ਰਾਮ ਗੋਪਾਲ, ਹਰਚਰਨ ਸਿੰਘ ਗਰੇਵਾਲ ਆਦਿ ਹਾਜ਼ਰ ਸਨ।