ਦੇਵਿੰਦਰ ਸਿੰਘ ਜੱਗੀ
ਪਾਇਲ, 9 ਅਗਸਤ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮੀਟਿੰਗ ਪਿੰਡ ਅਲੂਣਾ ਮਿਆਨਾ ਵਿੱਚ ਸੁਖਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰ ਨੇ ਸ਼ਿਰਕਤ ਕੀਤੀ। ਉਨ੍ਹਾਂ ਬੀਕੇਯੂ ਡਕੌਂਦਾ ਦੇ ਇਤਿਹਾਸ, ਚੱਲ ਰਹੇ ਘੋਲਾਂ ਅਤੇ ਆਉਣ ਵਾਲੇ ਸੰਘਰਸ਼ਾਂ ਬਾਰੇ ਦੱਸਿਆ। ਬਲਾਕ ਪ੍ਰਧਾਨ ਕੂਹਲੀ ਨੇ ਦੱਸਿਆ 12 ਅਗਸਤ ਨੂੰ ਕਿਰਨਜੀਤ ਕੌਰ ਦੀ 25ਵੀਂ ਬਰਸੀ ਮਹਿਲ ਕਲਾਂ ਵਿੱਚ ਮਨਾਈ ਜਾ ਰਹੀ ਹੈ। ਇਸ ਲਈ ਪਿੰਡ-ਪਿੰਡ ਮੀਟਿੰਗਾਂ ਕਰਕੇ ਵੱਡੇ ਪੱਧਰ ’ਤੇ ਇਕੱਠ ਕਰਨ ਲਈ ਲਾਮਬੰਦੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ 18 ਤੋਂ 20 ਅਗਸਤ ਤੱਕ ਲਖੀਮਪੁਰ ਖੀਰੀ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਅਤੇ ਕਿਸਾਨਾਂ ’ਤੇ ਦਰਜ ਕੀਤੇ ਪਰਚੇ ਰੱਦ ਕਰਵਾਉਣ ਲਈ ਤਿੰਨ ਦਿਨਾਂ ਧਰਨਾ ਦਿੱਤਾ ਜਾ ਰਿਹਾ ਹੈ। ਇਸ ਧਰਨੇ ਵਿੱਚ ਹਰੇਕ ਪਿੰਡ ਦੀ ਇਕਾਈ ਵਿੱਚੋਂ 5 ਮੈਂਬਰ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਪਿੰਡ ਅਲੂਣਾ ਮਿਆਨਾ ਦੀ ਪਿੰਡ ਇਕਾਈ ਦੀ ਚੋਣ ਕੀਤੀ ਗਈ। ਇਸ ਮੌਕੇ ਸਿੰਦਰਪਾਲ ਸਿੰਘ ਪ੍ਰਧਾਨ, ਕੁਲਦੀਪ ਸਿੰਘ, ਜਸਵੀਰ ਸਿੰਘ, ਹਰਮਨਪ੍ਰੀਤ ਸਿੰਘ, ਅਮਨਪ੍ਰੀਤ ਸਿੰਘ ਅਤੇ ਆਧਾਰਿਤ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਸਰਪੰਚ ਹਰਮਿੰਦਰ ਸਿੰਘ ਹੈਰੀ, ਅਮਨਦੀਪ ਸਿੰਘ ਟੋਨਾ ਸਾਬਕਾ ਸਰਪੰਚ, ਜੈ ਸਿੰਘ, ਰਾਜਵੀਰ ਘੁਡਾਣੀ, ਬਲਵਿੰਦਰ ਨਿਜ਼ਾਮਪੁਰ, ਸੁਖਦੇਵ ਸਿੰਘ , ਗਗਨ ਘੁਡਾਣੀ, ਸੁਖਮਨਜੋਤ , ਜਸਪ੍ਰੀਤ, ਜਸਵੀਰ ਸਿੰਘ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਅਮਨ, ਗਗਨ, ਸਨੀ ਤੇ ਹਰਪ੍ਰੀਤ ਸਿੰਘ ਭੱਟੀ ਸ਼ਾਮਲ ਸਨ।