ਲੁਧਿਆਣਾ: ਗੂਗਲ ਕਾਰਪੇਂਟਰ ਨਾਂ ਨਾਲ ਅਤੇ ਆਪਣੇ ਹੁਨਰ ਨਾਲ ਸੋਸ਼ਲ ਮੀਡੀਆ ’ਤੇ ਨਾਮਣਾ ਖੱਟ ਚੁੱਕੇ ਯੁਵਰਾਜ ਸਿੰਘ ਚੌਹਾਨ ਦਾ ਸਿੱਖਿਆ ਮੰਤਰੀ ਪੰਜਾਬ ਹਰਜੋਤ ਬੈਂਸ ਨੇ ਵਿਸ਼ੇਸ਼ ਸਨਮਾਨ ਕੀਤਾ ਹੈ। ਬੱਚੇ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾ ਇਸ ਨੰਨ੍ਹੇ ਬਾਲ ਕਲਾਕਾਰ ਦੀ ਡਰਿੱਲ ਚਲਾਉਂਦੇ ਦੀ ਵੀਡੀਓ ਵਾਇਰਲ ਹੋਈ ਸੀ, ਉਦੋਂ ਉਹ ਮਹਿਜ਼ ਇੱਕ ਸਾਲ ਦਾ ਸੀ। ਇਸ ਕਰ ਕੇ ਉਸ ਨੂੰ ਦੁਨੀਆਂ ਦਾ ਸਭ ਤੋਂ ਛੋਟਾ ਸਕਿਲਰ ਵਜੋਂ ਚੁਣਿਆ ਗਿਆ ਤੇ ਵਰਲਡ ਰਿਕਾਰਡ ਵਿੱਚ ਨਾਂ ਦਰਜ ਕਰਵਾਉਣ ਵਿੱਚ ਸਫਲ ਹੋਇਆ। ਚਰਨਜੀਤ ਨੇ ਦੱਸਿਆ ਕਿ ਯੁਵਰਾਜ ਨੂੰ ਤਕਨੀਕੀ ਸਿੱਖਿਆ ਦੇ ਮਾਹਿਰ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਗੱਲ ਦਾ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਬੱਚੇ ਨੂੰ ਘਰ ਬੁਲਾ ਕੇ ਮਾਣ-ਸਨਮਾਨ ਦਿੱਤਾ। ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਹੋਰਨਾਂ ਹੁਨਰਮੰਦ ਬੱਚਿਆਂ ਨੂੰ ਸਪਾਂਸਰ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਇਸ ਬੱਚੇ ਨੂੰ ਵੀ ਸਕੂਲ ਵੱਲੋਂ ਸਪਾਂਸਰ ਕੀਤਾ ਜਾਵੇਗਾ। ਉਨ੍ਹਾਂ ਨੇ ਮੌਕੇ ਤੇ ਯੂਵੀ ਦੇ ਸਪਾਂਸਰ ਲਈ ਸਕੂਲ ਨੂੰ ਚਿੱਠੀ ਲਿਖ ਦਿੱਤੀ। -ਖੇਤਰੀ ਪ੍ਰਤੀਨਿਧ