ਜੋਗਿੰਦਰ ਸਿੰਘ ਓਬਰਾਏ
ਖੰਨਾ, 24 ਜੂਨ
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਵੱਲੋਂ ਅੱਜ ਮਿਸ਼ਨ ਫਤਹਿ ਰੈਲੀ ਕੋਵਿਡ-19 ਕੱਢੀ ਗਈ, ਜਿਸ ਦੀ ਸ਼ੁਰੂਆਤ ਬੁੱਕਸ ਮਾਰਕੀਟ ਤੋਂ ਸੁਭਾਸ਼ ਬਜ਼ਾਰ ਹੁੰਦੇ ਹੋਏ ਗੁਰੂ ਅਮਰਦਾਸ ਮਾਰਕੀਟ ਵਿੱਚ ਸਮਾਪਤ ਹੋਈ।
ਰੈਲੀ ਦੌਰਾਨ ਕੌਸਲ ਵੱਲੋਂ ਮਿਸ਼ਨ ਫਤਹਿ ਤੇ ਕੂੜਾ ਸੈਗਰੀਗੇਟ ਕਰਨ ਸਬੰਧੀ ਸਵੱਛ ਭਾਰਤ ਮਿਸ਼ਨ ਸਬੰਧੀ ਜਾਗਰੂਕ ਕਰਦਿਆਂ ਦੁਕਾਨਦਾਰਾਂ ਨੂੰ ਪਰਚੇ ਵੰਡੇ। ਇਸ ਮੌਕੇ ਕਾਰਜਸਾਧਕ ਅਫ਼ਸਰ ਰਣਬੀਰ ਸਿੰਘ ਨੇ ਕਿਹਾ ਕਿ ਗਿੱਲਾ ਕੂੜਾ ਭਾਵ ਰਸੋਈ ਦੇ ਕੂੜੇ ਵਿੱਚ ਪਲਾਸਟਿਕ, ਬਿਸਕੁੱਟ, ਰੇਪਰ, ਸਾਸ ਦੇ ਪਾਊਚ, ਦੁੱਧ ਦੇ ਰੈਪਰ, ਸਿਲਵਰ ਪੇਪਰ ਆਦਿ ਨਾ ਪਾਇਆ ਜਾਵੇ, ਕਿਸੇ ਵੀ ਤਰ੍ਹਾਂ ਦਾ ਕੂੜਾ ਕਰਕਟ ਖਾਲੀ ਪਲਾਟਾਂ ਵਿੱਚ ਨਾ ਸੁੱਟੋ। ਇਸੇ ਤਰ੍ਹਾਂ ਜੇਕਰ ਆਪ ਘਰ ਵਿੱਚ ਗਿੱਲੇ ਕੂੜੇ ਤੋਂ ਖਾਦ ਤਿਆਰ ਕਰਨੀ ਹੈ ਤਾਂ ਨਗਰ ਕੌਸਲ ਖੰਨਾ ਦੇ 24 ਨੰਬਰ ਕਮਰੇ ਵਿਚ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਕੂੜੇ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਕਰਨ ਲਈ ‘ਮੋਹੂਆ ਐਪ’ ਡਾਊਨਲੋਡ ਕੀਤੀ ਜਾਵੇ, ਵਧੇਰੇ ਜਾਣਕਾਰੀ ਲਈ ਨਗਰ ਕੌਸਲ ਦੇ ਫੇਸਬੁੱਕ ਪੇਜ ‘ਸਵੱਛ ਖੰਨਾ ਮਿਸ਼ਨ’ ਲਾਈਕ ਕੀਤਾ ਜਾਵੇ। ਅਧਿਕਾਰੀਆਂ ਵੱਲੋਂ ਸਰਕਾਰ ਦੁਆਰਾ ਜਾਰੀ ਕੀਤੇ ‘ਕੋਵਿਡ-19’ ਦੇ ਸਟਿੱਕਰ ਜਨਤਕ ਤੇ ਸਰਕਾਰੀ ਅਦਾਰਿਆਂ ਤੇ ਲਗਾਏ ਗਏ। ਇਸ ਮੌਕੇ ਸੁਪਰਡੈਂਟ ਕਿਰਨਦੀਪ, ਪ੍ਰਤਿਭਾ ਭਾਂਬਰੀ, ਅਮਰਪਾਲ, ਰਘਵੀਰ ਸਿੰਘ, ਦਲਜੀਤ ਕੁਮਾਰ, ਪਰਮਜੀਤ ਕੌਰ, ਰਵੀ ਭੂਸ਼ਣ, ਅਸ਼ਵਨੀ ਕੁਮਾਰ, ਨਵਰੀਤ ਕੌਰ, ਮਨਿੰਦਰ ਸਿੰਘ ਅਤੇ ਖੁਸ਼ਦੀਪ ਹਾਜ਼ਰ ਸਨ।