ਡੀਪੀਐੱਸ ਬਤਰਾ
ਸਮਰਾਲਾ, 30 ਜੂਨ
ਸ਼ਹਿਰ ਵਿੱਚ ਪੰਜਾਹ ਲੱਖ ਦੀ ਲਾਗਤ ਨਾਲ ਐੱਲਈਡੀ ਸਟਰੀਟ ਲਾਈਟਾਂ ਲਗਾਉਣ ਦਾ ਉਦਘਾਟਨ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਨਗਰ ਕੌਂਸਲ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ, ਕਾਰਜਸਾਧਕ ਅਫ਼ਸਰ ਜਸਵੀਰ ਸਿੰਘ ਸੰਧਰ, ਸੀਨੀਅਰ ਵਾਈਸ ਪ੍ਰਧਾਨ ਸਨੀ ਦੁਆ ਤੇ ਸਟਰੀਟ ਲਾਈਟ ਇੰਚਾਰਜ ਸਿਕੰਦਰ ਸਿੰਘ ਬਾਠ ਨੇ ਕੀਤਾ। ਇਸ ਮੌਕੇ ਵਿਧਾਇਕ ਢਿੱਲੋਂ ਨੇ ਕਿਹਾ ਕਿ ਸ਼ਹਿਰ ਵਿਚ ਨਵੀਂ ਤਕਨਾਲੋਜੀ ਦੀਆਂ ਐੱਲਈਡੀ ਸਟਰੀਟ ਲਾਈਟਾਂ ਲਗਾਉਣ ਦਾ ਸ਼ੁਭ ਆਰੰਭ ਕੀਤਾ ਗਿਆ ਹੈ ਤੇ ਇਹ ਲਾਈਟਾਂ ਚੰਡੀਗੜ੍ਹ ਰੋਡ, ਮਾਛੀਵਾੜਾ ਰੋਡ, ਖੰਨਾ ਰੋਡ ਤੇ ਲੁਧਿਆਣਾ ਰੋਡ ’ਤੇ ਲਗਾਈਆਂ ਹਨ।
ਢਿੱਲੋਂ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਵਿਚ ਕਿਸੇ ਤਰ੍ਹਾਂ ਦੀ ਥੋੜ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸ਼ਹਿਰ ਵਿਚ ਚੱਲ ਰਹੇ ਵਿਕਾਸ ਕਾਰਜ ਜਲਦੀ ਪੂਰੇ ਕੀਤੇ ਜਾਣਗੇ। ਇਸ ਮੌਕੇ ਕੌਂਸਲਰ ਰਣਧੀਰ ਸਿੰਘ ਧੀਰਾ, ਸੁਰਿੰਦਰ ਕੌਰ ਕੌਫੀ, ਰਿੰਕੂ ਧਾਲੀਵਾਲ, ਬਲਵਿੰਦਰ ਕੌਰ, ਦਲਜੀਤ ਕੌਰ, ਸੇਵਾ ਸਿੰਘ, ਮਨੋਜ ਕੁਮਾਰ ਮੌਜੀ, ਸਿਮਰਨ ਢਿੱਲੋਂ, ਪਵਨ ਸਹੋਤਾ ਤੇ ਜਗਰੂਪ ਸਿੰਘ ਜੱਗੀ ਆਦਿ ਹਾਜ਼ਰ ਸਨ।